Police exposes betting gang IPL matches: ਲੁਧਿਆਣਾ, ਜ਼ਿਲਾ ਫਤਿਹਗੜ ਸਾਹਿਬ ਥਾਣਾ ਗੋਬਿੰਦਗੜ ਪੁਲਸ ਵਲੋਂ ਵੱਡੀ ਸਫਲਤਾ ਹਾਸਿਲ ਕਰਦਿਆਂ ਦੜਾ-ਸੱਟਾ ਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਮੁਤਾਬਕ ਜ਼ਿਲਾ ਫਤਿਹਗੜ ਸਾਹਿਬ ਦੀ ਪੁਲਸ ਮੁਖੀ ਸ਼੍ਰੀਮਤੀ ਅਮਨੀਤ ਕੋਡਲ, IPS ਸੀਨੀਅਰ ਕਪਤਾਨ ਪੁਲਸ ਜ਼ਿਲਾ ਫਤਿਹਗੜ ਸਾਹਿਬ ਜੀ ਦੀ ਅਗਵਾਈ ‘ਚ ਸ਼ਰਾਰਤਾਂ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸੁਖਵਿੰਦਰ ਸਿੰਘ ਉਪ-ਕਪਤਾਨ ਪੁਲਸ ਸਬ ਡਵੀਜ਼ਨ ਅਮਲੋਹ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਬ-ਇੰਸਪੈਕਟਰ ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਮੰਡੀ ਗੋਬਿੰਦਗੜ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਮੋਹਨ ਸਿੰਘ ਸਮੇਤ ਪੁਲਸ ਪਾਰਟੀ ਨੇ ਮੁਖਬਰ ਦੀ ਇਤਲਾਹ ਤੇ ਆਈ.ਪੀ.ਐੱਲ ਮੈਚਾਂ ‘ਤੇ ਦੜਾ ਸੱਟਾ ਲਾਉਣ ਵਾਲੇ ਵਿਅਕਤੀਆਂ ਨੂੰ ਬਾਵਾ ਚਿਕਨ ਸ਼ਾਪ ਤੋਂ ਗ੍ਰਿਫਤਾਰ ਕੀਤਾ ਗਿਆ
ਅਤੇ ਉਕਤ ਵਿਅਕਤੀਆਂ ਕੋਲੋਂ 28,6300 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।ਡੀ.ਐੱਸ.ਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇੱਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਅੱਜਕੱਲ ਆਈ.ਪੀ.ਐੱਲ ਦੇ ਮੈਚ ਚੱਲ ਰਹੇ ਹੋਣ ਕਰਕੇ ਬਾਬਾ ਚਿਕਨ ਸ਼ਾਪ ਜੀ.ਟੀ. ਰੋਡ ਗੋਬਿੰਦਗੜ ਵਿਖੇ ਚਾਰ ਵਿਅਕਤੀ ਮੋਬਾਇਲ ਫੋਨ ਆਪਣੇ ਹੋਰ ਸਹਿਯੋਗੀਆਂ ਨਾਲ ਮਿਲ ਕੇ ਹੇਰਾਫੇਰੀ ਨਾਲ ਉਨ੍ਹਾਂ ਦੇ ਨਾਲ ਅਤੇ ਪਤੇ ‘ਤੇ ਵੱਖ-ਵੱਖ ਮੋਬਾਇਲ ਕੰਪਨੀਆਂ ਦੇ ਸਿੰਮ ਜਾਰੀ ਕੀਤੇ ਅਤੇ ਉਨ੍ਹਾਂ ਮੋਬਾਇਲ ਫੋਨਾਂ ਰਾਹੀਂ ਆਪਣੇ ਸਾਥੀਆਂ ਨੂੰ ਵੱਖ-ਵੱਖ ਥਾਵਾਂ ‘ਤੇ ਭੇਜ ਕੇ ਮੋਬਾਇਲ ਫੋਨਾਂ ਰਾਹੀਂ ਆਈ.ਪੀ.ਐੱਲ ਕ੍ਰਿਕਟ ਮੈਚਾਂ ‘ਤੇ ਦੜਾ ਸੱਟਾ ਲਗਾਉਣ ਦਾ ਕੰਮ ਕਰਦੇ ਹਨ ਜੋ ਆਮ ਪਬਲਿਕ ਨੂੰ ਭੁਲੇਖੇ ‘ਚ ਰੱਖ ਕੇ ਹੇਰਾਫੇਰੀ ਨਾਲ ਸੱਟਾ ਲਾਉਂਦੇ ਹਨ ਅਤੇ ਉਨ੍ਹਾਂ ਕੋਲੋਂ ਪੈਸੇ ਬਟੋਰਦੇ ਹਨ।ਬਾਵਾ ਚਿਕਨ ਸ਼ਾਪ ਗੋਬਿੰਦਗੜ ਵਿਖੇ ਬੈਠੇ ਆਈ.ਪੀ.ਐੱਲ ਦੇ ਚੱਲ ਮੈਚਾਂ ‘ਤੇ ਮੋਬਾਇਲ ਫੋਨਾਂ ਰਾਹੀਂ ਦੜਾ ਸੱਟਾ ਲਗਾ ਰਹੇ ਹਨ ਜਿਸ ‘ਤੇ ਤੁਰੰਤ ਪੁਲਸ ਹਰਕਤ ‘ਚ ਆਈ ਅਤੇ ਛਾਪੇਮਾਰੀ ਦੌਰਾਨ ਦੋਸ਼ੀਆਂ ਨੂੰ ਮੋਬਾਇਲ ਫੋਨਾਂ ਸਮੇਤ 286300 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।ਉਕਤ ਦੋਸ਼ੀਆਂ ਵਿਰੁੱਧ ਧਾਰਾ 420,120ਬੀ ਅਤੇ 13ਏ/3/67 ਜੂਆ ਐਕਟ ਥਾਣਾ ਗੋਬਿੰਦਗੜ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਦੋਸ਼ੀਆਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।ਫਿਲਹਾਲ ਪੁਲਸ ਬਾਕੀ ਦੋਸ਼ੀਆਂ ਦੀ ਭਾਲ ‘ਚ ਜੁਟ ਗਈ ਹੈ।