ਪੰਜਾਬ ਸਰਕਾਰ ਸੂਬੇ ਵਿਚ ਨਸ਼ਾ ਖ਼ਤਮ ਕਰਨ ਲਈ ਵੱਡੇ ਕਦਮ ਚੁੱਕ ਰਹੀ ਹੈ, ਨਸ਼ਾ ਤਸਕਰਾਂ ਦੇ ਘਰ ਤੱਕ ਢਾਹੇ ਜਾ ਰਹੇ ਹਨ। ਇਸੇ ਵਿਚਾਲੇ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਇੱਕ ਮਸ਼ਹੂਰ ਰੈਸਟੋਰੈਂਟ ਵਿਚ ਸ਼ਰੇਆਮ ਲੋਕਾਂ ਨੂੰ ਨਸ਼ਾ ਪਰੋਸਿਆ ਜਾ ਰਿਹਾ ਹੈ। ਇਥੇ ਖਾਣ-ਪੀਣ ਦੀ ਆੜ ਵਿਚ ਨਾਜਾਇਜ਼ ਧੰਦਾ ਚੱਲ ਰਿਹਾ ਸੀ।
ਜੀ ਹਾਂ, ਲੁਧਿਆਣਾ ਸ਼ਹਿਰ ਦੇ ਮਸ਼ਹੂਰ ‘ਦਿ ਪੈਬਲੋ’ਜ਼ ਕਲੱਬ’ (The Pablo’s Club) ਵਿਚ ਪੁਲਿਸ ਨੇ ਰੇਡ ਮਾਰੀ ਅਤੇ ਕਈ ਬੰਦੇ ਵੀ ਕਾਬੂ ਕੀਤੇ। ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਮਾਮਲੇ ਵਿਚ ਐੱਫ.ਆਈ.ਆਰ ਦਰਜ ਕਰਕੇ ਇਸ ਨਾਲ ਸਬੰਧਤ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਜਦੋਂ ਪੁਲਿਸ ਨੇ ਰੇਡ ਮਾਰੀ ਤਾਂ ਅੰਦਰ ਦਾ ਨਜ਼ਾਰਾ ਹੈਰਾਨ ਕਰ ਦੇਣ ਵਾਲਾ ਸੀ, ਅੰਦਰ ਸ਼ਰਾਬ ਤੇ ਖਾਣ-ਪੀਣ ਦੇ ਸਮਾਨ ਦੇ ਨਾਲ-ਨਾਲ ਹੁੱਕੇ ਵੀ ਪਰੋਸੇ ਜਾ ਰਹੇ ਸਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਬੀਤੀ ਰਾਤ ਇਸ ਰੈਸਟੋਰੈਂਟ ਵਿਚ ਰੇਡ ਕੀਤੀ, ਉਸ ਤੋਂ ਬਾਅਦ ਇਥੇ ਚੱਲਦੇ ਹੁੱਕਿਆਂ ਦੇ ਸਣੇ ਪੁਲਿਸ ਨੇ ਕਈ ਲੋਕਾਂ ਨੂੰ ਕਾਬੂ ਕੀਤਾ। ਇਸ ਮਾਮਲੇ ਵਿਚ ਪੁਲਿਸ ਨੇ ਐੱਫ.ਆਈ.ਆਰ. ਦਰਜ ਕੀਤੀ ਹੈ ਤੇ ਕਲੱਬ ਨਾਲ ਜੁੜੇ ਲੋਕਾਂ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ : ਕਰਨਲ ਬਾਠ ਕੁੱ.ਟਮਾ/ਰ ਮਾਮਲਾ, SIT ਕਰੇਗੀ ਜਾਂਚ, ਦੋਸ਼ੀ ਮੁਲਾਜ਼ਮਾਂ ਦੇ ਕੀਤੇ ਗਏ ਤਬਾਦਲੇ
ਇਸ ਸਬੰਧੀ ਐੱਸ.ਐੱਚ.ਓ. ਸਰਾਭਾ ਨਗਰ ਨੀਰਜ ਚੌਧਰੀ ਨੇ ਦੱਸਿਆ ਕਿ ਉਥੇ ਹੁੱਕਾ ਵਗੈਰਾ ਚੱਲ ਰਿਹਾ ਸੀ, ਜਿਥੇ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਰੇਡ ਮਾਰੀ। ਇਹ ਰੇਡ ਰਾਤ ਸਵਾ ਕੁ 9 ਵਜੇ ਕੀਤੀ ਗਈ। ਇਸ ਦੌਰਾਨ ਉਥੋਂ ਹੁੱਕਾ ਫੜਿਆ।
ਵੀਡੀਓ ਲਈ ਕਲਿੱਕ ਕਰੋ -:
