Police taken Action corruption: ਪੰਜਾਬ ਦੀ ਅਮਨ-ਕਾਨੂੰਨ, ਨਸ਼ਿਆਂ ਅਤੇ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਡੀਜੀਪੀ ਗੌਰਵ ਯਾਦਵ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਪੁਲਿਸ ਨੂੰ ਪ੍ਰੇਰਿਤ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਇਸ ਕਾਰਨ ਬੁੱਧਵਾਰ ਨੂੰ ਡੀਜੀਪੀ ਨੇ ਸੀਪੀ ਡਾ ਕੌਸਤੁਭ ਸ਼ਰਮਾ, ਡੀਆਈਜੀ, ਜੁਆਇੰਟ ਸੀਪੀ, ਡੀਸੀਪੀ, ਏਡੀਸੀਪੀ, ਏਸੀਪੀ ਅਤੇ ਐਸਐਚਓਜ਼ ਨਾਲ ਮੀਟਿੰਗ ਕੀਤੀ। ਜਿੱਥੇ ਉਨ੍ਹਾਂ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨਗੇ ਤਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਲੁਧਿਆਣਾ ਵਿੱਚ ਕਰੀਬ ਇੱਕ ਘੰਟਾ ਮੀਟਿੰਗ ਕਰਨ ਤੋਂ ਬਾਅਦ ਡੀਜੀਪੀ ਜਲੰਧਰ ਲਈ ਰਵਾਨਾ ਹੋ ਗਏ।
ਡੀਜੀਪੀ ਨੇ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਵਧਣ-ਫੁੱਲਣ ਨਹੀਂ ਦਿੱਤਾ ਜਾਵੇਗਾ। ਇਸ ਲਈ ਕੋਈ ਕਦਮ ਚੁੱਕਣਾ ਚਾਹੀਦਾ। ਗੈਂਗਸਟਰਾਂ ‘ਤੇ ਆਪੋ-ਆਪਣੇ ਇਲਾਕਿਆਂ ‘ਚ ਨਜ਼ਰ ਰੱਖੀ ਜਾਵੇ, ਪੁਲਿਸ ਕੋਲ ਇਨ੍ਹਾਂ ਗੈਂਗਸਟਰਾਂ ਦੀ ਪਲ-ਪਲ ਦੀ ਰਿਪੋਰਟ ਹੋਣੀ ਚਾਹੀਦੀ ਹੈ ਜੋ ਜੇਲ੍ਹ ‘ਚ ਆ ਕੇ ਬਾਹਰ ਆ ਚੁੱਕੇ ਹਨ।