Posters of gangsters : ਪਟਿਆਲਾ : ਸਮਾਣਾ ਦੇ ਡੀ. ਐੱਸ. ਪੀ. ਆਫਿਸ ਅਤੇ ਐੱਸ. ਡੀ. ਐੱਮ. ਆਫਿਸ ਦੇ ਨੇੜੇ ਇਲਾਕਿਆਂ ‘ਚ ਰਾਤੋਂ ਰਾਤ ਕੁਝ ਲੋਕਾਂ ਨੇ ਗੈਂਗਸਟਰਾਂ ਦੇ ਲਗਭਗ 8 ਪੋਸਟਰ ਲਗਾ ਦਿੱਤੇ ਹਨ। ਪਿਛਲੇ ਦੋ ਦਿਨਾਂ ਤੋਂ ਫਲੈਕਸ ਲਗਾਉਣ ਦਾ ਸਿਲਸਿਲਾ ਚੱਲ ਰਿਹਾ ਹੈ ਪਰ ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਸ ਦੀ ਖਬਰ ਤੱਕ ਨਹੀਂ ਲੱਗੀ। ਫਲੈਕਸ ‘ਚ ਗੈਂਗਸਟਰ ਸੁੱਖਾ ਕਾਹਲਵਾਂ, ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਨਾਭਾ ਜੇਲ੍ਹ ਦੇ ਦੋਸ਼ੀ ਨਵ ਲਾਹੌਰੀਆ ਸਮੇਤ ਹੋਰ ਗੈਂਗਸਟਰ ਦੀ ਫੋਟੋ ਲੱਗੀ ਹੈ ਜਿਸ ‘ਚ ਦੀਵਾਲੀ ਦੇ ਸੰਦੇਸ਼ ਲਿਖੇ ਹਨ। ਫਲੈਕਸ ‘ਤੇ ਇਲਾਕੇ ਨੂੰ ਲੋਕਲ ਯੁਵਕ ਤੇ ਸਟੂਡੈਂਟਸ ਆਰਗੇਨਾਈਜੇਸ਼ਨ ਆ ਪੰਜਾਬ ਯੂਨੀਵਸਿਟੀ (ਸੋਪੂ) ਲਿਖਿਆ ਗਿਆ ਹੈ। ਫਲੈਕਸ ਲਗਾਉਣ ਵਾਲਿਆਂ ਨੇ ਆਪਣੇ ਨਾਂ ਵੀ ਲਿਖੇ ਹਨ ਪਰ ਇਲਾਕੇ ‘ਚ ਇਨ੍ਹਾਂ ਨੂੰ ਲਗਾਉਣ ਨੂੰ ਲੈ ਕੇ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ।
SSP ਵਿਕਰਮਜੀਤ ਦੁੱਗਲ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਡੀ. ਐੱਸ. ਪੀ. ਸਮਾਣਾ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਅੱਧਾ ਕਿਲੋਮੀਟਰ ਦੇ ਦਾਇਰੇ ‘ਚ ਲੱਗੇ ਫਲੈਕਸ ਤਹਿਸੀਲ ਰੋਡ ‘ਤੇ ਐੱਸ. ਡੀ. ਐੱਮ. ਸਮਾਣਾ ਤੇ ਡੀ. ਐੱਸ. ਪੀ. ਸਮਾਣਾ ਦੇ ਨੇੜੇ ਆਫਿਸ, ਨਗਰ ਨਿਗਮ ਦੇ ਬਣਾਏ ਸਪੈਸ਼ਲ ਪਾਰਕ ਦੇ ਨੇੜੇ, ਬੱਸ ਸਟੈਂਡ ਦੇ ਨੇੜੇ ਅਧਾ ਕਿਲੋਮੀਟਰ ਦੇ ਦਾਇਰੇ ‘ਚ ਲੱਗੇ ਹਨ। ਫਲੈਕਸ ‘ਚ ਜਿਥੇ ਗੈਂਗਸਟਰਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਉਥੇ ਇੱਕ ਗੈਂਗਸਟਰ ਦੀ ਤਸਵੀਰ ਤਾਂ ਹਥਿਆਰ ਫੜੇ ਲਗਾਈ ਗਈ ਹੈ। ਇਨ੍ਹਾਂ ਫਲੈਕਸ ਲਗਾਉਣ ਵਾਲਿਆਂ ਨੇ ਸਿਰਫ ਆਪਣਾ ਨਾਂ ਲਿਖਿਆ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਲੋਕਾਂ ਦੇ ਮਨਾਂ ‘ਚ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ ਤੇ ਉਨ੍ਹਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪਟਿਆਲੇ ਜਿਲ੍ਹੇ ‘ਚ ਖਾਲਿਸਤਾਨੀ ਸਬੰਧੀ ਬੈਨਰ ਲਗਾਏ ਜਾਣ ਬਾਰੇ ਵੀ ਪੁਲਿਸ ਅਜੇ ਤੱਕ ਕੁਝ ਪਤਾ ਨਹੀਂ ਲਗਾ ਸਕੀ ਹੈ ਤੇ ਹੁਣ ਗੈਂਗਸਟਰਾਂ ਦੇ ਫਲੈਕਸ ਲੱਗਣ ਨਾਲ ਪੁਲਿਸ ‘ਤੇ ਫਿਰ ਤੋਂ ਦਬਾਅ ਹੈ। ਪੁਲਿਸ ਅਧਿਕਾਰੀਆਂ ਵੱਲੋਂ ਤੁਰੰਤ ਹੀ ਮੌਕੇ ‘ਤੇ ਜਾ ਕੇ ਕਾਰਵਾਈ ਕੀਤੀ ਜਾਵੇਗੀ।