ਪੰਜਾਬ ਵਿੱਚ ਕਣਕ ਨੂੰ ਅੱਗ ਤੋਂ ਬਚਾਉਣ ਲਈ ਪਾਵਰਕਾਮ (PSPCL) ਨੇ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਮਜ਼ਦੂਰ ਨੂੰ ਖੇਤਾਂ ਵਿੱਚ ਬੀੜੀ-ਸਿਗਰਟ ਨਾ ਪੀਣ ਦਿੱਤੀ ਜਾਵੇ। ਇਸ ਦੇ ਨਾਲ ਹੀ ਬਾਂਸ ਜਾਂ ਡੰਡੇ ਨਾਲ ਬਿਜਲੀ ਦੀਆਂ ਤਾਰਾਂ ਨੂੰ ਨਾ ਛੇੜੋ । ਪਾਵਰਕਾਮ ਨੇ ਕਿਸਾਨਾਂ ਲਈ ਅੱਗ ਲੱਗਣ ਜਾਂ ਬਿਜਲੀ ਦੀਆਂ ਤਾਰਾਂ ਵਿੱਚ ਖਰਾਬੀ ਦੇ ਸਬੰਧ ਵਿੱਚ ਕੁਝ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ । ਪੰਜਾਬ ਵਿੱਚ ਅੱਜ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ ਖੇਤ ਵਿੱਚ ਖੜ੍ਹੀ ਜਾਂ ਵੱਢੀ ਹੋਈ ਫ਼ਸਲ ਨੂੰ ਅੱਗ ਨਾ ਲੱਗੇ, ਇਸ ਲਈ ਪਾਵਰਕਾਮ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਹੈ।
ਦਿੱਤੀ ਗਈ ਇਹ ਸਲਾਹ
– ਹਾਰਵੈਸਟਰ ਕੰਬਾਈਨ ਦਿਨ ਵੇਲੇ ਹੀ ਚਲਾਓ। ਉਸ ਨੂੰ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਤੋਂ ਦੂਰ ਰੱਖੋ।
– ਵੱਢੀ ਹੋਈ ਕਣਕ ਨੂੰ ਬਿਜਲੀ ਦੀਆਂ ਤਾਰਾਂ ਜਾਂ ਟਰਾਂਸਫਰ ਦੇ ਹੇਠਾਂ ਨਾ ਕਰੋ।
– ਖੇਤ ਵਿੱਚ ਲਗਾਏ ਗਏ ਟਰਾਂਸਫਾਰਮਰ ਦੇ ਆਲੇ-ਦੁਆਲੇ 10 ਮੀਟਰ ਹਿੱਸੇ ਨੂੰ ਗਿੱਲਾ ਰੱਖੋ।
ਦੱਸ ਦੇਈਏ ਕਿ ਪਾਵਰਕਾਮ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਬਿਜਲੀ ਲਾਈਨ ਵਿੱਚ ਸਪਾਰਕ ਹੋ ਰਿਹਾ ਹੈ ਤਾਂ ਤੁਰੰਤ ਇਸਦੀ ਸੂਚਨਾ ਤੁਰੰਤ ਉਨ੍ਹਾਂ ਨੂੰ ਦਿਓ । ਜੇਕਰ ਤਾਰਾਂ ਢਿੱਲੀਆਂ ਹਨ ਜਾਂ ਅੱਗ ਲੱਗਦੀ ਹੈ ਤਾਂ ਨਜ਼ਦੀਕੀ SDO ਦਫ਼ਤਰ ਨੂੰ ਸ਼ਿਕਾਇਤ ਕਰ ਕੇ ਸੂਚਿਤ ਕਰ ਸਕਦੇ ਹੋ। ਇਸ ਤੋਂ ਇਲਾਵਾ ਕੰਟਰੋਲ ਰੂਮ ਦੇ ਨੰਬਰ 96461-06835 ਜਾਂ 96461-06836 ‘ਤੇ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ 96461-06835 ‘ਤੇ ਵਟਸਐਪ ਰਾਹੀਂ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਪਾਵਰਕਾਮ ਦਾ ਕਹਿਣਾ ਹੈ ਕਿ ਵਟਸਐਪ ਕਰਦੇ ਸਮੇਂ ਅੱਗ ਜਾਂ ਸਪਾਰਕਿੰਗ ਦੀ ਫੋਟੋ ਅਤੇ ਲੋਕੇਸ਼ਨ ਵੀ ਭੇਜੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: