ਸਾਬਕਾ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਲੀਨ ਚਿੱਟ ਮਿਲ ਸਕਦੀ ਹੈ। ਸੂਤਰਾਂ ਮੁਤਾਬਕ ਸਬੂਤਾਂ ਦੀ ਘਾਟ ਕਾਰਨ ਵਿਧਾਇਕ ਨੂੰ ਕਲੀਨ ਚਿੱਟ ਦੇਣ ਦੀ ਤਿਆਰੀ ਹੈ। ਇਸ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਮੋਹਾਲੀ ਦੀ ਅਦਾਲਤ ‘ਚ ਕਲੋਜ਼ਰ ਰਿਪੋਰਟ ‘ਮਾਮਲਾ ਰੱਦ ਕਰਨ ਸਬੰਧੀ’ ਦਾਖ਼ਲ ਕਰ ਦਿੱਤੀ ਹੈ।

ਦੱਸ ਦੇਈਏ ਕਿ ਐਸਸੀ ਤੋਂ 1 ਫ਼ੀਸਦੀ ਕਮਿਸ਼ਨ ਮੰਗਣ ਦੇ ਦੋਸ਼ ‘ਚ ਨਾਮਜਦ ਕੀਤੇ ਗਏ ਵਿਜੇ ਸਿੰਗਲਾ ਅਤੇ ਉਨ੍ਹਾਂ ਦੇ ਓਐਸਡੀ ਪ੍ਰਦੀਪ ਕੁਮਾਰ ਖਿਲਾਫ਼ ਥਾਣਾ ਫੇਜ-8 ਮੋਹਾਲੀ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਕਲੋਜ਼ਰ ਰਿਪੋਰਟ ‘ਤੇ ਸ਼ਿਕਾਇਤਕਰਤਾ ਰਜਿੰਦਰ ਸਿੰਘ ਨੇ ਆਪਣੀ ਸਹਿਮਤੀ ਜਤਾਉਂਦਿਆ ਕਿਹਾ ਹੈ ਕਿ ਜੇ ਅਦਾਲਤ ਵੱਲੋਂ ਇਸ ਕਲੋਜ਼ਰ ਰਿਪੋਰਟ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਉਸ ਨੂੰ ਕੋਈ ਇਤਰਾਜ ਨਹੀਂ ਹੈ। ਅਦਾਲਤ ਨੇ ਇਸ ਕਲੋਜਰ ਰਿਪੋਰਟ ‘ਤੇ ਆਪਣਾ ਫੈਸਲਾ 14 ਜੁਲਾਈ ਲਈ ਰਾਂਖਵਾ ਰੱਖ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























