ਪੰਜਾਬ ਦੇ ਬਲਾਕ ਨੂਰਪੁਰਬੇਦੀ ਦੇ ਪਿੰਡ ਝੱਜ ਦੇ ਭਾਰਤੀ ਫੌਜ ’ਚ ਲਾਂਸ ਨਾਇਕ ਦੇ ਅਹੁਦੇ ’ਤੇ ਤੈਨਾਤ ਇਕ 29 ਸਾਲਾ ਸੈਨਿਕ ਬਲਜੀਤ ਸਿੰਘ ਸ਼ਹੀਦ ਹੋ ਗਿਆ ਹੈ। ਫੌਜੀ ਜਵਾਨ ਨੇ ਉਸ ਸਮੇਂ ਸ਼ਹਾਦਤ ਦਾ ਜਾਮ ਪਿਤਾ ਜਦੋਂ ਦੁਸ਼ਮਣਾਂ ਦਾ ਸਾਹਮਣਾ ਕਰਦੇ ਸਮੇਂ ਫੌਜ ਦੀ ਅਰਮਦਾ ਗੱਡੀ ਡੂੰਘੀ ਖੱਡ ’ਚ ਡਿੱਗ ਗਈ। ਇਸ ਗੱਡੀ ’ਚ ਸਵਾਰ ਹੋਰ 4 ਸੈਨਿਕ ਗੰਭੀਰ ਜ਼ਖ਼ਮ ਹੋ ਗਏ ਜਦਕਿ ਸੈਨਿਕ ਬਲਜੀਤ ਸਿੰਘ ਇਸ ਹਾਦਸੇ ’ਚ ਸ਼ਹੀਦ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਫੌਜ ਦੇ ਅਧਿਕਾਰੀਆਂ ਨੂੰ ਮੰਗਲਵਾਰ ਨੂੰ ਦੁਸ਼ਮਣਾਂ ਦੀ ਗਤੀਵਿਧੀਆਂ ਦਾ ਪਤਾ ਲੱਗਿਆ। ਉਹ ਤੁਰੰਤ 2 ਗੱਡੀਆਂ ’ਚ ਰਵਾਨਾ ਹੋ ਗਏ। ਇਸ ਦੌਰਾਨ ਦੁਸ਼ਮਣਾਂ ਦਾ ਸਾਹਮਣਾ ਕਰਨ ਸਮੇਂ ਫੌਜ ਦੀ ਇਕ ਅਰਮਦਾ ਗੱਡੀ ਘੁੰਮਣ ਸਮੇਂ ਅਚਾਨਕ ਮਨਜਾਕੋਟੇ ਖੇਤਰ ਲਾਗੇ 200 ਫੁੱਟ ਡੂੰਘੀ ਖਾਈ ’ਚ ਡਿੱਗ ਗਈ। ਜਿਸ ਵਿਚ ਬਲਜੀਤ ਸਿੰਘ ਸ਼ਹੀਦ ਹੋ ਗਿਆ।
ਇਹ ਵੀ ਪੜ੍ਹੋ : ਵਿਵਾਦਾਂ ‘ਚ ਘਿਰਿਆ ਦੋਸਾਝਾਂਵਾਲੇ ਦਾ Dil-Luminati ਇੰਡੀਆ ਟੂਰ, ਫੈਨ ਨੇ ਭੇਜਿਆ ਕਾਨੂੰਨੀ ਨੋਟਿਸ
ਪਰਿਵਾਰਕ ਮੈਂਬਰਾਂ ਨੇ ਫੌਜ ਵੱਲੋਂ ਮਿਲੀ ਸੂਚਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ 2014 ’ਚ ਫੌਜ ਦੀ 2 ਪੈਰਾ ਐੱਸ ਐੱਫ ‘ਚ ਭਰਤੀ ਹੋਇਆ ਸੀ। ਬਲਜੀਤ ਸਿੰਘ ਸਪੈਸ਼ਲ ਫੋਰਸ ਦੀ ਟੁਕੜੀ ਦਾ ਹਿੱਸਾ ਸੀ ਤੇ ਪੀ.ਐਮ.ਕੇ.ਜੀ. ਗੰਨ ’ਤੇ ਤੈਨਾਤ ਸੀ। ਬਲਜੀਤ ਸਿੰਘ ਇਸ ਸਮੇਂ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਡਿਊਟੀ ’ਤੇ ਤੈਨਾਤ ਸੀ। ਸ਼ਹੀਦ ਫ਼ੌਜੀ ਜਵਾਨ ਦਾ ਕਰੀਬ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: