ਪੰਜਾਬ ਵਿੱਚ ਕਾਂਗਰਸ ਕਿਸੇ ਸਾਂਸਦ ਨੂੰ ਪਾਰਟੀ ਦੀ ਕਮਾਨ ਸੌਂਪ ਸਕਦੀ ਹੈ। 2 ਸਾਲ ਬਾਅਦ 2024 ਵਿੱਚ ਲੋਕ ਸਭਾ ਚੋਣਾਂ ਹਨ । ਅਜਿਹੇ ਵਿੱਚ ਪੰਜਾਬ ਦੀਆਂ 13 ਸੀਟਾਂ ਜਿੱਤਣ ਲਈ ਕਾਂਗਰਸ ਵਿੱਚ ਇਸ ਗੱਲ ‘ਤੇ ਮੰਥਨ ਚੱਲ ਰਿਹਾ ਹੈ। ਨਵੇਂ ਪ੍ਰਧਾਨ ਦੇ ਅਹੁਦੇ ਲਈ ਪ੍ਰਦੇਸ਼ ਕਮੇਟੀ ਵੱਲੋਂ ਭੇਜੇ ਗਏ ਨਾਵਾਂ ਵਿੱਚ ਰਵਨੀਤ ਬਿੱਟੂ ਅਤੇ ਸੰਤੋਖ ਚੌਧਰੀ ਦਾ ਨਾਮ ਸ਼ਾਮਿਲ ਹੈ। ਉੱਥੇ ਹੀ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਵੀ ਇਸ ਦੌੜ ਵਿੱਚ ਸ਼ਾਮਿਲ ਹਨ।
ਹਾਲਾਂਕਿ ਨਵਜੋਤ ਸਿੱਧੂ ਦੂਜੀ ਵਾਰ ਪ੍ਰਧਾਨ ਅਹੁਦੇ ਦੀ ਮੰਗ ਕਰ ਰਹੇ ਹਨ। ਉੱਥੇ ਹੀ ਰਾਜਾ ਵੜਿੰਗ ਨੂੰ ਰਾਹੁਲ ਗਾਂਧੀ ਨਾਲ ਨਜ਼ਦੀਕੀਆਂ ਦਾ ਫਾਇਦਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਵਿੱਚ ਵਾਪਸੀ ਕਰ ਚੁੱਕੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਲਈ ਦਾਅਵੇਦਾਰੀ ਜਤਾ ਰਹੇ ਹਨ ।
ਇਹ ਵੀ ਪੜ੍ਹੋ: ਸਿਹਤ ਮੰਤਰੀ ਡਾ. ਸਿੰਗਲਾ ਦਾ ਐਲਾਨ, ‘ਪੰਜਾਬ ‘ਚ 16,000 ਮੁਹੱਲਾ ਕਲੀਨਿਕ ਕਰਾਂਗੇ ਸਥਾਪਤ’
ਪੰਜਾਬ ਵਿਚ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਧੜੇਬੰਦੀ ਨੂੰ ਰੋਕਣਾ ਹੈ। ਕਾਂਗਰਸ ਵਿੱਚ ਇਸ ਸਮੇਂ ਨਵਜੋਤ ਸਿੱਧੂ, ਸੁਨੀਲ ਜਾਖੜ ਤੋਂ ਇਲਾਵਾ ਮਾਝੇ ਦੇ ਦਿੱਗਜ ਤਿਕੜੀ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁੱਖ ਸਰਕਾਰੀਆ ਵੱਖਰੇ ਤੌਰ ‘ਤੇ ਚੱਲ ਰਹੇ ਹਨ। ਇਸ ਦੇ ਨਾਲ ਹੀ ਪਾਰਟੀ ਦੇ ਸਾਰੇ ਸੰਸਦ ਮੈਂਬਰ ਵੱਖਰੇ ਰਸਤੇ ‘ਤੇ ਹਨ। ਅਜਿਹੇ ਵਿੱਚ ਕਾਂਗਰਸ ਦੀ ਕੋਸ਼ਿਸ਼ ਹੈ ਕਿ ਉਹ 2 ਸਾਲ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਨਾ ਹਾਰੇ, ਇਸ ਲਈ ਕਾਂਗਰਸ ਸੰਸਦ ਮੈਂਬਰਾਂ ‘ਤੇ ਫੋਕਸ ਕਰ ਰਹੀ ਹੈ।
ਦੱਸ ਦੇਈਏ ਕਿ ਪੰਜਾਬ ਵਿੱਚ ਕਾਂਗਰਸ ਦੀ ਆਪਸੀ ਲੜਾਈ ਨਾਲ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਹੋਈ ਹੈ। 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਨੇ 77 ਸੀਟਾਂ ਜਿੱਤੀਆਂ ਸਨ। ਉਸ ਸਮੇਂ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਸੀ। ਪਰ ਇਸ ਵਾਰ ‘ਆਪ’ ਦੀ ਸੁਨਾਮੀ ਵਿਚਾਲੇ ਕਾਂਗਰਸ 18 ਸੀਟਾਂ ‘ਤੇ ਸਿਮਟ ਕੇ ਰਹਿ ਗਈ।
ਵੀਡੀਓ ਲਈ ਕਲਿੱਕ ਕਰੋ -: