ਪੰਜਾਬ ‘ਚ ਕੋਰੋਨਾ ਦੀ ਰਫਤਾਰ ਵਧੀ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ 459 ਨਵੇਂ ਮਰੀਜ਼ ਮਿਲੇ ਹਨ। ਜਿਸ ਤੋਂ ਬਾਅਦ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,967 ਤੱਕ ਪਹੁੰਚ ਗਈ ਹੈ। ਇਸ ਸਮੇਂ ਦੌਰਾਨ, ਮੋਹਾਲੀ, ਪਟਿਆਲਾ ਅਤੇ ਬਠਿੰਡਾ ਵਿੱਚ ਸਭ ਤੋਂ ਵੱਧ ਪਾਜ਼ੀਟਿਵਿਟੀ ਦਰ ਦਰਜ ਕੀਤੀ ਗਈ ਹੈ।
ਪੰਜਾਬ ਦੀ ਪਾਜ਼ੀਟਿਵਿਟੀ ਦਰ 3.72% ਰਹੀ। ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ 133 ਮਾਮਲੇ ਮੁਹਾਲੀ ਵਿੱਚ ਸਾਹਮਣੇ ਆਏ ਹਨ। ਇੱਥੇ ਪਾਜ਼ੀਟਿਵਿਟੀ ਦਰ 17.57% ਸੀ। ਜਲੰਧਰ ‘ਚ 59, ਲੁਧਿਆਣਾ ‘ਚ 54 ਮਾਮਲੇ ਸਾਹਮਣੇ ਆਏ ਹਨ। ਪਟਿਆਲਾ ਵਿੱਚ 10.39% ਦੀ ਪਾਜ਼ੀਟਿਵਿਟੀ ਦਰ ਦੇ ਨਾਲ 43 ਕੇਸ ਪਾਏ ਗਏ। ਬਠਿੰਡਾ ਵਿੱਚ 29 ਕੇਸ ਪਾਏ ਗਏ ਪਰ ਪਾਜ਼ੀਟਿਵਿਟੀ ਦਰ 7.69% ਸੀ।
ਪੰਜਾਬ ਵਿੱਚ ਇਨ੍ਹਾਂ 5 ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਐਕਟਿਵ ਕੇਸ ਹਨ। ਇਸ ਸਮੇਂ ਮੁਹਾਲੀ ਵਿੱਚ ਸਭ ਤੋਂ ਵੱਧ 521 ਐਕਟਿਵ ਕੇਸ ਹਨ। ਲੁਧਿਆਣਾ 268 ਐਕਟਿਵ ਕੇਸਾਂ ਨਾਲ ਦੂਜੇ ਨੰਬਰ ‘ਤੇ, ਜਲੰਧਰ 254 ਐਕਟਿਵ ਕੇਸਾਂ ਨਾਲ ਤੀਜੇ ਨੰਬਰ ‘ਤੇ, ਬਠਿੰਡਾ 190 ਨਾਲ ਚੌਥੇ ਅਤੇ ਪਟਿਆਲਾ 159 ਐਕਟਿਵ ਕੇਸਾਂ ਨਾਲ ਪੰਜਵੇਂ ਨੰਬਰ ‘ਤੇ ਹੈ।