ਪੰਜਾਬ ‘ਚ ਕੋਰੋਨਾ ਤੋਂ ਕੁਝ ਰਾਹਤ ਮਿਲੀ ਹੈ। ਕਪੂਰਥਲਾ ਵਿੱਚ ਪਿਛਲੇ 24 ਘੰਟਿਆਂ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ, ਜਲੰਧਰ, ਬਠਿੰਡਾ ਅਤੇ ਪਟਿਆਲਾ ਤੋਂ ਕੁੱਲ 10 ਕੋਵਿਡ ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ।
ਇਸ ਨਾਲ ਪੰਜਾਬ ਵਿੱਚ ਸਰਗਰਮ ਕੋਵਿਡ ਕੇਸਾਂ ਦੀ ਗਿਣਤੀ 42 ਤੋਂ ਘਟ ਕੇ 34 ਹੋ ਗਈ ਹੈ। ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਵਿੱਚ ਕੋਈ ਕੋਵਿਡ ਟੈਸਟ ਨਹੀਂ ਕੀਤਾ ਗਿਆ। ਬਰਨਾਲਾ 8, ਮਾਨਸਾ 15, ਪਠਾਨਕੋਟ 25, ਰੋਪੜ 25, SBS ਨਗਰ 31, ਹੁਸ਼ਿਆਰਪੁਰ 55, ਫਤਿਹਗੜ੍ਹ ਸਾਹਿਬ 62, ਮੁਕਤਸਰ 85 ਅਤੇ ਪਟਿਆਲਾ 98 ਕੋਵਿਡ ਟੈਸਟ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਸਭ ਤੋਂ ਵੱਧ ਟੈਸਟ ਜਲੰਧਰ 772, ਤਰਨਤਾਰਨ 656, ਲੁਧਿਆਣਾ 565, ਅੰਮ੍ਰਿਤਸਰ 501, ਫਾਜ਼ਿਲਕਾ 339, ਬਠਿੰਡਾ 272, ਸੰਗਰੂਰ 224, ਗੁਰਦਾਸਪੁਰ 157, ਫਰੀਦਕੋਟ 133, ਕਪੂਰਥਲਾ 128, ਫਿਰੋਜ਼ਪੁਰ ਵਿੱਚ 12, ਕੋਰੋਨਾ ਟੈਸਟ ਕਰਵਾਏ ਗਏ।