ਕੋਰੋਨਾ ਨੂੰ ਲੈ ਕੇ ਕੇਂਦਰ ਵੱਲੋਂ ਜਾਰੀ ਹਦਾਇਤਾਂ ‘ਤੇ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਅਲਰਟ ਮੋਡ ‘ਤੇ ਹਨ । ਪੰਜਾਬ ਸਰਕਾਰ ਵੱਲੋਂ ਵੀ ਕੋਵਿਡ ਦੀ ਰੋਕਥਾਮ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਬੀਤੇ 24 ਘੰਟਿਆਂ ਵਿੱਚ ਸੂਬੇ ਦੇ 5 ਜ਼ਿਲ੍ਹਿਆਂ ਵਿੱਚ 6 ਨਵੇਂ ਕੋਵਿਡ ਮਰੀਜ਼ ਪਾਏ ਗਏ ਹਨ । ਇਨ੍ਹਾਂ ਵਿੱਚੋਂ 2 ਕੋਵਿਡ ਮਰੀਜ਼ ਪਟਿਆਲਾ ਵਿੱਚ ਅਤੇ 1-1 ਕੋਵਿਡ ਮਰੀਜ਼ ਅੰਮ੍ਰਿਤਸਰ, ਬਠਿੰਡਾ, ਮੁਕਤਸਰ ਤੇ SAS ਨਗਰ ਵਿੱਚ ਪਾਏ ਗਏ ਹਨ।
ਕੇਂਦਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਗਾਤਾਰ ਕੋਵਿਡ ਟੈਸਟਿੰਗ ਕੀਤੀ ਜਾ ਰਹੀ ਹੈ। ਬੀਤੇ ਦਿਨ ਜਲੰਧਰ ਵਿੱਚ 906, ਲੁਧਿਆਣਾ ਵਿੱਚ 632, ਅੰਮ੍ਰਿਤਸਰ ਵਿੱਚ 570, ਤਰਨਤਾਰਨ ਵਿੱਚ 460 ਅਤੇ ਹੁਸ਼ਿਆਰਪੁਰ ਵਿੱਚ 391 ਵਿਅਕਤੀਆਂ ਦੇ ਟੈਸਟ ਕੀਤੇ ਗਏ ਹਨ। ਇਸ ਤੋਂ ਇਲਾਵਾ ਪਠਾਨਕੋਟ ਵਿੱਚ 262 ਅਤੇ ਰੋਪੜ ਵਿੱਚ 289 ਲੋਕਾਂ ਦਾ ਕੋਵਿਡ ਟੈਸਟ ਕੀਤਾ ਗਿਆ ।
ਇਹ ਵੀ ਪੜ੍ਹੋ: US ‘ਚ ਬਰਫ਼ੀਲੇ ਤੂਫ਼ਾਨ ਦਾ ਕਹਿਰ, ਹੁਣ ਤੱਕ 34 ਲੋਕਾਂ ਦੀ ਮੌਤ, -45 ਡਿਗਰੀ ਤੱਕ ਪਹੁੰਚਿਆ ਪਾਰਾ
ਦੱਸ ਦੇਈਏ ਕਿ 25 ਦਸੰਬਰ ਨੂੰ ਪੰਜਾਬ ਭਰ ਵਿੱਚ ਕੁੱਲ 5497 ਕੋਵਿਡ ਦੇ ਸੈਂਪਲ ਲਏ ਗਏ । ਜਿਨ੍ਹਾਂ ਵਿੱਚ 6 ਨਵੇਂ ਕੋਵਿਡ ਮਰੀਜ਼ ਪਾਏ ਗਏ ਹਨ, ਜਿਸ ਤੋਂ ਬਾਅਦ ਸੂਬੇ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 37 ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: