ਟੋਕੀਓ ਉਲੰਪਿਕ ਵਿੱਚ ਇਤਿਹਾਸ ਰਚਦਿਆਂ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਵਾਰ ਦੀ ਉਲੰਪਿਕ ਜੇਤੂ ਆਸਟ੍ਰੇਲੀਆ ਟੀਮ ਨੂੰ 1-0 ਨਾਲ ਮਾਤ ਦਿੰਦਿਆਂ ਉਲੰਪਿਕ ਦੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ।
ਦਰਅਸਲ, ਭਾਰਤ ਵੱਲੋਂ ਖੇਡਦਿਆਂ ਅਜਨਾਲਾ ਦੇ ਪਿੰਡ ਮਿਆਦੀਆ ਦੀ ਰਹਿਣ ਵਾਲੀ ਗੁਰਜੀਤ ਕੌਰ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਵਿੱਚ ਪਹੁੰਚੀ ਹੈ। ਇਸ ਮੁਕਾਬਲੇ ਵਿੱਚ ਗੁਰਜੀਤ ਕੌਰ ਨੇ ਪਨੈਲਟੀ ਕਾਰਨਰ ਵਿੱਚ ਗੋਲ ਦਾਗ ਕੇ ਭਾਰਤ ਨੂੰ 1-0 ਨਾਲ ਜਿੱਤ ਦਿਵਾਈ।
ਭਾਰਤੀ ਮਹਿਲਾ ਹਾਕੀ ਟੀਮ ਦੇ ਸੈਮੀਫ਼ਾਈਨਲ ਵਿੱਚ ਕੁਆਲੀਫਾਈ ਕਰਨ ਤੋਂ ਬਾਅਦ ਗੁਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਵਿੱਚ ਇਸ ਸਮੇਂ ਖ਼ੁਸ਼ੀ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਜਨਾਲਾ ਖੇਤਰ ਵਿੱਚ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਲੱਡੂ ਵੰਡੇ ਜਾ ਰਹੇ ਹਨ।
ਦੱਸ ਦੇਈਏ ਕਿ ਇਸ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੇ ਚੰਗੀ ਸ਼ੁਰੂਆਤ ਕੀਤੀ। ਹਾਲਾਂਕਿ, ਭਾਰਤ ਅਤੇ ਆਸਟ੍ਰੇਲੀਆ ਦੋਵੇਂ ਪਹਿਲੇ ਕੁਆਰਟਰ ਵਿੱਚ ਗੋਲ ਨਹੀਂ ਕਰ ਸਕੇ। ਪਰ ਭਾਰਤੀ ਟੀਮ ਵੱਲੋਂ ਗੁਰਜੀਤ ਕੌਰ ਨੇ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਅੱਧੇ ਸਮੇਂ ਤੱਕ ਸਕੋਰ ਬਰਾਬਰ ਰਿਹਾ ।
ਇਹ ਵੀ ਪੜ੍ਹੋ: ਪੰਜਾਬ, ਉਤਰਾਖੰਡ ਅਤੇ ਹਿਮਾਚਲ ‘ਚ ਅੱਜ ਤੋਂ ਖੁੱਲ੍ਹੇ ਸਕੂਲ, ਕੋਵਿਡ ਪ੍ਰੋਟੋਕੋਲ ਹੈ ਲਾਜ਼ਮੀ
ਤੀਜੇ ਕੁਆਰਟਰ ਵਿੱਚ ਵੀ ਕੋਈ ਗੋਲ ਨਹੀਂ ਹੋਇਆ ਅਤੇ ਭਾਰਤੀ ਟੀਮ 1-0 ਨਾਲ ਅੱਗੇ ਸੀ । ਚੌਥੇ ਕੁਆਰਟਰ ਵਿੱਚ ਆਸਟ੍ਰੇਲੀਆ ਦੀ ਟੀਮ ਨੇ ਜ਼ੋਰਦਾਰ ਹਮਲਾ ਕੀਤਾ ਅਤੇ ਲਗਾਤਾਰ ਦੋ ਕਾਰਨਰ ਵੀ ਹਾਸਿਲ ਕੀਤੇ । ਆਸਟ੍ਰੇਲੀਆ ਦੀ ਟੀਮ ਨੂੰ ਇਸ ਮੈਚ ਵਿੱਚ ਕੁੱਲ 9 ਪੈਨਲਟੀ ਕਾਰਨਰ ਮਿਲੇ, ਪਰ ਉਹ ਇਸ ‘ਤੇ ਗੋਲ ਨਹੀਂ ਕਰ ਸਕੀ। ਭਾਰਤੀ ਟੀਮ ਨੂੰ ਸਿਰਫ ਇੱਕ ਹੀ ਕਾਰਨਰ ਮਿਲਿਆ ਅਤੇ ਉਸਨੇ ਇਸ ‘ਤੇ ਇੱਕ ਗੋਲ ਕੀਤਾ ਅਤੇ ਜਿੱਤ ਪੱਕੀ ਕੀਤੀ।
ਇਹ ਵੀ ਦੇਖੋ: AK 47 ਤੋਂ ਵੱਧ ਖੌਫ਼ ਮੱਖੀਆਂ ਦਾ! ਸੌਣ ਤੋਂ ਲੈਕੇ ਰੋਟੀ ਖਾਣ ਤਕ ਹਰ ਪਾਸੇ ਮੱਖੀਆਂ ਹੀ ਮੱਖੀਆਂ !