ਅਕਸਰ ਜ਼ਿਆਦਾ ਵੋਟਾਂ ਹਾਸਿਲ ਕਰਨ ਅਜਿਹਾ ਵਾਲੀ ਪਾਰਟੀ ਹੀ ਜ਼ਿਆਦਾ ਸੀਟਾਂ ਜਿੱਤਦੀ ਹੈ, ਪਰ ਪੰਜਾਬ ਵਿੱਚ ਇੱਕ ਵਾਰ ਅਜਿਹੀਆਂ ਵੀ ਰਹੀਆਂ, ਜਦੋਂ ਜ਼ਿਆਦਾ ਵੋਟਾਂ ਹਾਸਿਲ ਕਰ ਕੇ ਵੀ ਪਾਰਟੀ ਸੀਟਾਂ ਵਿੱਚ ਪਿਛੜ ਗਈ। ਦੱਸ ਦੇਈਏ ਕਿ ਅਜਿਹਾ 2007 ਦੀਆਂ ਚੋਣਾਂ ਵਿੱਚ ਹੋਇਆ ਸੀ ਜਦੋਂ ਕਾਂਗਰਸ 40.90 ਪ੍ਰਤੀਸ਼ਤ ਵੋਟਾਂ ਹਾਸਿਲ ਕਰ ਕੇ ਵੀ 44 ਸੀਟਾਂ ਜਿੱਤ ਸਕੀ ਸੀ। ਜਦਕਿ ਸ਼੍ਰੋਮਣੀ ਅਕਾਲੀ ਦਲ ਨੇ 37.09 ਫ਼ੀਸਦੀ ਵੋਟਾਂ ਲੈ ਕੇ 48 ਸੀਟਾਂ ਜਿੱਤ ਲਈਆਂ ਸਨ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਵਿੱਚ ਭਾਜਪਾ ਵੀ 19 ਸੀਟਾਂ ‘ਤੇ ਕਬਜ਼ਾ ਕਰਨ ਵਿੱਚ ਸਫਲ ਰਹੀ ਸੀ। ਜਿਸ ਤੋਂ ਬਾਅਦ ਦੋਹਾਂ ਨੇ ਮਿਲ ਕੇ ਬਹੁਮਤ ਦਾ ਅੰਕੜਾ ਪਾਰ ਕੀਤਾ ਤੇ ਕਾਂਗਰਸ ਤੋਂ ਸੱਤਾ ਖੋਹ ਲਈ ਸੀ।
ਉਸ ਸਮੇਂ ਰੋਮਾਂਚਕ ਪਹਿਲੂ ਇਹ ਵੀ ਹੈ ਕਿ 1992 ਦੀਆਂ ਚੋਣਾਂ ਵਿੱਚ ਕਾਂਗਰਸ ਨੇ 43.83 ਪ੍ਰਤੀਸ਼ਤ ਵੋਟ ਸ਼ੇਅਰ ਦਾ ਜੋ ਰਿਕਾਰਡ ਬਣਾਇਆ ਸੀ ਉਹ ਅੱਜ ਵੀ ਕਾਇਮ ਹੈ। 1992 ਵਿੱਚ ਕਾਂਗਰਸ ਨੇ 117 ਵਿੱਚੋਂ 87 ਸੀਟਾਂ ‘ਤੇ ਕਬਜ਼ਾ ਜਮਾਇਆ ਸੀ। ਉਹ ਰਿਕਾਰਡ 30 ਸਾਲਾਂ ਤੋਂ ਬਰਕਰਾਰ ਹੈ।
ਇਹ ਵੀ ਪੜ੍ਹੋ: ਕਾਂਗਰਸ ਨਾਲ 50 ਸਾਲ ਪੁਰਾਣਾ ਨਾਤਾ ਤੋੜ ਜੋਗਿੰਦਰ ਸਿੰਘ ਮਾਨ ‘ਆਪ’ ‘ਚ ਹੋਏ ਸ਼ਾਮਲ
ਇਸ ਤੋਂ ਬਾਅਦ ਸੂਬੇ ਵਿੱਚ 2002 ਵਿੱਚ ਕਾਂਗਰਸ ਨੇ 35.38 ਫ਼ੀਸਦੀ ਵੋਟਾਂ ਹਾਸਿਲ ਕਰ ਕੇ 62 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ। ਪੰਜ ਸਾਲਾਂ ਬਾਅਦ 2007 ਵਿੱਚ ਪਾਰਟੀ ਦੀਆਂ ਵੋਟਾਂ ਦੀ ਗਿਣਤੀ ਵਧੀ ਪਰ ਸੀਟਾਂ ਘੱਟ ਜਿੱਤ ਸਕੀ। ਕਾਂਗਰਸ ਦੀਆਂ ਵੋਟਾਂ ਵਿੱਚ 5 ਫ਼ੀਸਦੀ ਦਾ ਵਾਧਾ ਹੋਇਆ ਸੀ, ਜਦਕਿ ਉਸਦੇ ਹੱਥ 44 ਸੀਟਾਂ ਹੀ ਆਈਆਂ।
ਵੀਡੀਓ ਲਈ ਕਲਿੱਕ ਕਰੋ -: