ਮਹਿੰਗੀ ਬਿਜਲੀ ਦਾ ਬੋਝ ਘੱਟ ਕਰਨ ਦੇ ਲਈ ਸਰਕਾਰ ਨੇ ਇੱਕ ਜੁਲਾਈ ਤੋਂ ਹਰ ਮਹੀਨੇ 300 ਯੂਨਿਟ ਮੁਫ਼ਤ ਦੇਣ ਦਾ ਐਲਾਨ ਕੀਤਾ ਸੀ। ਦੋ ਮਹੀਨੇ ਦਾ ਸਰਕਲ ਹੈ, ਇਸ ਲਈ 600 ਯੂਨਿਟ ਮੁਫ਼ਤ ਮਿਲਣ ਲੱਗੇ। ਯੂਨਿਟ ਜ਼ਿਆਦਾ ਖਰਚ ਹੋਣ ‘ਤੇ ਵੀ ਬਿੱਲ ਨਾ ਆਏ, ਇਸਦੇ ਲਈ ਲੋਕਾਂ ਨੇ 2-2 ਮੀਟਰ ਲਗਵਾਉਣ ਦਾ ਜੁਗਾੜ ਕੀਤਾ। ਕੁਝ ਮੀਟਰ ਰੀਡਰ ਲੋਕਾਂ ਨਾਲ ਸੈਟਿੰਗ ਕਰ ਫਰਜ਼ੀ ਰੀਡਿੰਗ ਦੇਣ ਲੱਗੇ। ਖਪਤ ਵਧਣ ਤੇ ਬਿੱਲ ਘਟਣ ਨਾਲ ਵਿਭਾਗ ਦੇ ਠੰਡ ਵਿੱਚ ਹੀ ਪਸੀਨੇ ਛੁੱਟਣ ਲੱਗੇ ਹਨ।
ਮੀਟਰ ਘੱਟ ਪੈਣ ਦੇ ਕਾਰਨ ਫਰੈਸ਼ ਕੁਨੈਕਸ਼ਨ ਵਾਲਿਆਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਫਰਜ਼ੀ ਰੀਡਿੰਗ ਦੇਣ ਵਾਲੇ 24 ਮੀਟਰ ਰੀਡਰ ਟਰਮੀਨੇਟ ਕੀਤੇ ਗਏ ਹਨ। ਅੰਮ੍ਰਿਤਸਰ ਵਿੱਚ 10, ਫਿਰੋਜ਼ਪੁਰ ਵਿੱਚ 7, ਬਠਿੰਡਾ ਵਿੱਚ 2, ਤਰਨਤਾਰਨ ਵਿੱਚ 5 ਮੀਟਰ ਰੀਡਰਾਂ ‘ਤੇ ਕਾਰਵਾਈ ਕੀਤੀ ਗਈ। ਪਠਾਨਕੋਟ ਵਿੱਚ 13 ਘਰਾਂ ਵਿੱਚੋਂ ਡਬਲ ਮੀਟਰ ਹਟਾ ਕੇ ਸਿੰਗਲ ਕੀਤੇ ਗਏ ਤੇ ਲੋਡ ਵਧਾਇਆ ਗਿਆ। ਗੜਬੜੀ ਹੋਣ ‘ਤੇ ਜੇਈ ਦੀ ਜ਼ਿੰਮੇਵਾਰੀ ਫਿਕਸ ਹੋਵੇਗੀ।
ਇਹ ਵੀ ਪੜ੍ਹੋ: ਚੀਨ ‘ਚ ਕਹਿਰ ਦਾ ਕਾਰਨ ਬਣੇ ਓਮੀਕ੍ਰਾਨ ਸਬ-ਵੈਰੀਐਂਟ BF.7 ਦੇ ਚਾਰ ਮਾਮਲੇ ਭਾਰਤ ‘ਚ ਵੀ ਮਿਲੇ
ਦੱਸ ਦੇਈਏ ਕਿ ਬਿਜਲੀ ਵਿਭਾਗ ਅਨੁਸਾਰ ਹੁਣ ਇੱਕ ਘਰ ਵਿੱਚ ਦੂਜਾ ਮੀਟਰ ਉਦੋਂ ਹੀ ਲੱਗੇਗਾ ਜਦੋਂ ਰਸੋਈ ਲੱਗ ਹੋਵੇਗੀ। ਮਾਲਕ ਨੂੰ ਇਸਦੇ ਲਈ ਨੋ-ਆਬਜੈਕਸ਼ਨ ਦਾ ਘੋਸ਼ਣਾ ਪੱਤਰ ਦੇਣਾ ਪਵੇਗਾ। ਪਤੀ-ਪਤਨੀ ਇੱਕ ਘਰ ਵਿੱਚ ਦੂਜਾ ਕੁਨੈਕਸ਼ਨ ਨਹੀਂ ਲੈ ਸਕਦੇ। ਪਿਤਾ ਆਪਣੇ ਬੇਟੇ ਤੇ ਬੇਟਾ ਆਪਣੇ ਮਾਤਾ-ਪਿਤਾ ਦੇ ਨਾਮ ‘ਤੇ ਘੋਸ਼ਣਾ ਪੱਤਰ ਦੇ ਕੇ ਦੂਜਾ ਕੁਨੈਕਸ਼ਨ ਲੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: