ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਮੰਗ ਨੂੰ ਲੈ ਕੇ CM ਭਗਵੰਤ ਮਾਨ ਅਤੇ ਰਾਜਪਾਲ ਪੁਰੋਹਿਤ ਵਿਚਾਲੇ ਤਲਖੀ ਬਰਕਰਾਰ ਹੈ। ਇਹ ਤਲਖੀ ਬੁੱਧਵਾਰ ਨੂੰ ਚੰਡੀਗੜ੍ਹ ਏਅਰਪੋਰਟ ਦੇ ਨਾਮਬਦਲੀ ਸਮਾਗਮ ਵਿੱਚ ਦਿਖੀ। ਜਿੱਥੇ ਤਲਖੀ ਦੇ ਬਾਅਦ CM ਮਾਨ ਅਤੇ ਗਵਰਨਰ ਪਹਿਲੀ ਵਾਰ ਇੱਕ ਹੀ ਸਟੇਜ ‘ਤੇ ਸੀ। ਇਸ ਦੌਰਾਨ ਨਾ ਦੋਨਾਂ ਦੀਆਂ ਨਜ਼ਰਾਂ ਮਿਲੀਆਂ ਤੇ ਨਾ ਹੀ ਦੋਹਾਂ ਵਿਚਾਲੇ ਕੋਈ ਗੱਲਬਾਤ ਹੋਈ। ਸਟੇਜ ‘ਤੇ ਬੈਠੇ ਦੋਨੋ ਅੱਗੇ ਵੱਲ ਹੀ ਦੇਖਦੇ ਰਹੇ। ਹਾਲਾਂਕਿ ਪ੍ਰੋਗਰਾਮ ਖਤਮ ਹੋਣ ਦੇ ਸਮੇਂ ਦੋਹਾਂ ਨੇ ਇੱਕ ਦੂਜੇ ਨੂੰ ਇਸ਼ਾਰਿਆਂ ਵਿੱਚ ਜ਼ਰੂਰ ਬੁਲਾਇਆ। ਫਿਰ ਵੀ ਉਨ੍ਹਾਂ ਦੀ ਤਲਖੀ ਦੀ ਖੂਬ ਚਰਚਾ ਹੋ ਰਹੀ ਹੈ।
ਦਰਅਸਲ, ਵਿਧਾਇਕਾਂ ਦੀ ਖਰੀਦੋ-ਫੋਖਤ ਦਾ ਦੋਸ਼ ਲਗਾ ਕੇ CM ਮਾਨ ਨੇ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਮਨਜ਼ੂਰੀ ਮੰਗੀ ਸੀ। CM ਮਾਨ ਇਸ ਵਿੱਚ ਭਰੋਸਗੀ ਮਤਾ ਸਾਬਿਤ ਕਰਨਾ ਚਾਹੁੰਦੇ ਸਨ। ਰਾਜਪਾਲ ਨੇ ਪਹਿਲਾਂ ਇਹ ਮਨਜ਼ੂਰੀ ਦੇ ਦਿੱਤੀ ਪਰ ਜਦੋਂ ਵਿਰੋਧੀਆਂ ਨੇ ਇਸਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਇਹ ਮਨਜ਼ੂਰੀ ਵਾਪਿਸ ਲੈ ਲਈ।
ਇਹ ਵੀ ਪੜ੍ਹੋ: ਅੱਜ ਤੋਂ ਬਦਲੇਗਾ ਚੰਡੀਗੜ੍ਹ ਏਅਰਪੋਰਟ ਦਾ ਨਾਂਅ, ਕੇਂਦਰੀ ਵਿੱਤ ਮੰਤਰੀ ਸੀਤਾਰਮਨ ਕਰਨਗੇ ਨਾਮਕਰਨ
ਦੱਸ ਦੇਈਏ ਕਿ ਰਾਜਪਾਲ ਦੇ ਇਸ ਫੈਸਲੇ ਤੋਂ ਬਾਅਦ CM ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਇਸ ਤੋਂ ਬਾਅਦ CM ਮਾਨ ਨੇ ਫਿਰ ਸੈਸ਼ਨ ਬੁਲਾ ਲਿਆ। ਜਿਸ ਦੇ ਬਾਰੇ ਗਵਰਨਰ ਨੇ CM ਮਾਨ ਤੋਂ ਸੈਸ਼ਨ ਦਾ ਏਜੰਡਾ ਪੁੱਛਿਆ। ਜਿਸ ਨੂੰ ਲੈ ਕੇ ਮਾਨ ਨੇ ਕਿਹਾ ਕਿ ਹੁਣ ਬਹੁਤ ਹੋ ਰਿਹਾ ਹੈ। ਇਸਦੇ ਜਵਾਬ ਵਿੱਚ ਗਵਰਨਰ ਨੇ CM ਨੂੰ ਸੰਵਿਧਾਨ ਦੀਆਂ ਧਾਰਾਵਾਂ ਪੜ੍ਹਨ ਦੇ ਲਈ ਭੇਜ ਦਿੱਤੀਆਂ। ਜਿਸ ਤੋਂ ਬਾਅਦ ਰਾਜਪਾਲ ਨੇ ਇਸ ਸੈਸ਼ਨ ਨੂੰ ਮਨਜ਼ੂਰੀ ਦੇ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: