ਪੰਜਾਬ ਸਰਕਾਰ ਨੇ ਸਾਲ 2026 ਲਈ ਛੁੱਟੀਆਂ ਦਾ ਕੈਲੰਡਰ ਜਾਰੀ ਕੀਤਾ ਹੈ। ਕੈਲੰਡਰ ਮੁਤਾਬਕ 2026 ਵਿੱਚ 31 ਸਰਕਾਰੀ ਛੁੱਟੀਆਂ ਹੋਣਗੀਆਂ, ਜਿਨ੍ਹਾਂ ਵਿੱਚੋਂ ਪੰਜ ਐਤਵਾਰ ਨੂੰ ਪੈਂਦੀਆਂ ਹਨ।


ਸਰਕਾਰੀ ਦਫ਼ਤਰ, ਨਗਰ ਨਿਗਮ ਦਫ਼ਤਰ, ਸਕੂਲ, ਕਾਲਜ ਅਤੇ ਹੋਰ ਸਰਕਾਰੀ ਸ਼ਾਖਾਵਾਂ ਇਨ੍ਹਾਂ ਛੁੱਟੀਆਂ ਦੌਰਾਨ ਬੰਦ ਰਹਿਣਗੀਆਂ। ਜਨਵਰੀ ਮਹੀਨੇ ਵਿੱਚ ਇੱਕ ਸਰਕਾਰੀ ਛੁੱਟੀ ਹੈ। ਇਸ ਵਾਰ 26 ਜਨਵਰੀ ਸੋਮਵਾਰ ਨੂੰ ਪਵੇਗੀ। ਫਰਵਰੀ ਮਹੀਨੇ ਵਿੱਚ ਦੋ ਛੁੱਟੀਆਂ ਹੋਣਗੀਆਂ, ਪਰ ਦੋਵੇਂ ਐਤਵਾਰ ਨੂੰ ਪੈਂਦੀਆਂ ਹਨ। ਸ੍ਰੀ ਗੁਰੂ ਰਵਿਦਾਸ ਜਯੰਤੀ 1 ਫਰਵਰੀ ਨੂੰ ਹੈ ਅਤੇ ਮਹਾਸ਼ਿਵਰਾਤਰੀ 15 ਫਰਵਰੀ ਨੂੰ ਹੈ।
ਇਹ ਵੀ ਪੜ੍ਹੋ : ਸ੍ਰੀ ਫਤਿਹਗੜ੍ਹ ਸਾਹਿਬ : ਨਵੇਂ-ਵਿਆਹੇ ਜੋੜੇ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਵਿਆਹੁਤਾ ਦੀ ਹੋਈ ਮੌਤ
ਮਾਰਚ ਅਤੇ ਅਪ੍ਰੈਲ ਵਿੱਚ ਪੰਜ-ਪੰਜ ਸਰਕਾਰੀ ਛੁੱਟੀਆਂ ਹਨ। ਇਹ ਕੈਲੰਡਰ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਕੈਲੰਡਰ ਵਿੱਚ 13 ਰਾਖਵੀਆਂ ਛੁੱਟੀਆਂ ਹੋਣਗੀਆਂ।
ਵੀਡੀਓ ਲਈ ਕਲਿੱਕ ਕਰੋ -:
























