Punjab govt alliance with Ambani : ਪਿੱਛਲੇ 100 ਦਿਨਾਂ ਤੋਂ ਵੱਧ ਸਮੇਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਕਿਸਾਨ ਦਿੱਲੀ ਦੀਆ ਸਰਹੱਦਾਂ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 104 ਵਾਂ ਦਿਨ ਹੈ। ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਅਤੇ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਇਸ ਅੰਦੋਲਨ ਦੇ ਦੌਰਾਨ ਹੀ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਵਿਰੁੱਧ ਵੀ ਖੁਲ੍ਹੇਆਮ ਮੋਰਚਾ ਖੋਲ੍ਹਿਆ ਹੋਇਆ ਹੈ। ਕਿਸਾਨਾਂ ਨੇ ਰਿਲਾਇੰਸ ਕੰਪਨੀ ਦੇ ਉਤਪਾਦਾਂ ਅਤੇ ਜੀਓ ਸਿਮਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਕਿਸਾਨਾਂ ਦੀ ਇਸ ਅਪੀਲ ‘ਤੇ ਲੱਖਾਂ ਲੋਕਾਂ ਨੇ ਇਨ੍ਹਾਂ ਉਤਪਾਦਾਂ ਦਾ ਬਾਈਕਾਟ ਕੀਤਾ ਸੀ। ਕਿਸਾਨਾਂ ਨੇ ਇਹ ਐਲਾਨ ਇਸ ਲਈ ਕੀਤਾ ਹੈ ਤਾਂ ਕਿ ਇਨ੍ਹਾਂ ਵੱਡੇ ਘਰਾਣਿਆਂ ਨੂੰ ਵਿੱਤੀ ਤੌਰ ‘ਤੇ ਝੱਟਕਾ ਦਿੱਤਾ ਜਾ ਸਕੇ। ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਕਈ ਸ਼ਹਿਰਾਂ ’ਚ ਜੀਓ ਦੇ ਟਾਵਰ ਵੀ ਬੰਦ ਕੀਤੇ ਸੀ।
ਪਰ ਹੁਣ ਇਸ ਵਿਚਕਾਰ ਖਬਰ ਆ ਰਹੀ ਹੈ ਕਿ PSPCL ਜੀਓ ਦੇ ਨਾਲ ਸਾਂਝ ਪਾਉਣ ਜਾ ਰਿਹਾ ਹੈ। ਇਹ ਕਦਮ ਉਸ ਵੇਲੇ ਚੁੱਕਿਆ ਜਾ ਰਿਹਾ ਹੈ ਜਦੋ ਪੂਰੇ ਪੰਜਾਬ ‘ਚ ਜੀਓ ਬਾਈਕਾਟ ਹੈ। PSPCL ਵਲੋਂ ਆਪਣੇ ਲੱਖਾਂ ਕਰਮਚਾਰੀਆਂ ਨੂੰ VIDEOCON ਦੇ ਸਿਮ ਦੀ ਜਗ੍ਹਾ ਜੀਓ ਦੇ ਸਿਮ ਦਿੱਤੇ ਜਾਣਗੇ। ਦਰਅਸਲ ਉਪ ਮੁੱਖ ਇੰਜੀਨਿਅਰ ਵੰਡ ਉੱਤਰ ਯੋਨ ਜਲੰਧਰ ਨੇ ਇੱਕ ਪੱਤਰ ਜਾਰੀ ਕੀਤਾ ਹੈ, ਜਿਸ ਵਿੱਚ VIDEOCON ਦੇ ਸਿਮ ਵਰਤਣ ਵਾਲੇ ਕਰਮਚਾਰੀਆਂ ਤੋਂ ਜਾਣਕਾਰੀ ਮੰਗੀ ਗਈ ਹੈ। ਇਨ੍ਹਾਂ ਕਰਮਚਾਰੀਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੀਓ ਦੇ ਸਿਮ ਦਿੱਤੇ ਜਾਣਗੇ। ਪੂਰਾ ਮਾਮਲਾ ਜਾਨਣ ਦੇ ਲਈ ਦੇਖੋ ਇਹ ਵੀਡੀਓ –
ਇਹ ਵੀ ਦੇਖੋ : Ambani ਨਾਲ Punjab Sarkar ਦੀ ਸਾਂਝ! ਪਾਵਰਕਾਮ ਮੁਲਾਜਮਾਂ ਨੂੰ ਵੰਡੇਗੀ ਜੀਓ ਦੀਆਂ ਸਿੰਮਾਂ