Punjab Health Minister Big Statement : ਪੂਰੇ ਦੇਸ਼ ‘ਚ ਕੋਰੋਨਾ ਵਾਇਰਸ ਇੱਕ ਵਾਰ ਫਿਰ ਕਹਿਰ ਮਚਾ ਰਿਹਾ ਹੈ। ਰੋਜਾਨਾ ਵੱਡੀ ਗਿਣਤੀ ਦੇ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਦਕਿ ਮੌਤਾਂ ਪਿੱਛਲੇ 24 ਘੰਟਿਆਂ ਦੌਰਾਨ 3645 ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਇਸ ਦੌਰਾਨ ਪੰਜਾਬ ‘ਚ ਕੋਰੋਨਾ ਤਬਾਹੀ ਮਚਾ ਰਿਹਾ ਹੈ। ਸੂਬੇ ਵਿੱਚ 6472 ਨਵੇਂ ਕੇਸ ਵੀ ਸਾਹਮਣੇ ਆਏ ਹਨ। ਬੁੱਧਵਾਰ ਨੂੰ, ਕੋਰੋਨਾ ਕਾਰਨ 142 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ, 97 ਸੰਕਰਮਿਤ ਲੋਕਾਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਅਤੇ 700 ਲਾਗ ਵਾਲੇ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆਉਣ ਕਾਰਨ ਆਕਸੀਜਨ ਸਹਾਇਤਾ ‘ਤੇ ਰੱਖਿਆ ਗਿਆ ਹੈ।
ਪਰ ਇਸ ਦੌਰਾਨ ਹੁਣ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੋਰੋਨਾ ਵੈਕਸੀਨ ਅਤੇ ਆਕਸੀਜਨ ਸਬੰਧੀ ਵੱਡਾ ਬਿਆਨ ਦਿੱਤਾ ਹੈ। ਸਿਹਤ ਮੰਤਰੀ ਨੇ ਕਿਹਾ ਹੈ ਕੇ ਸਾਡੇ ਕੋਲ ਆਕਸੀਜਨ ਅਤੇ ਵੈਕਸੀਨ ਦੀ ਕਮੀ ਹੈ ਸਾਨੂੰ ਜਿੰਨੀ ਆਕਸੀਜਨ ਅਤੇ ਵੈਕਸੀਨ ਚਾਹੀਦੀ ਹੈ ਉਨੀ ਆਕਸੀਜਨ ਅਤੇ ਵੈਕਸੀਨ ਸਾਡੇ ਕੋਲ ਨਹੀਂ ਹੈ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕੇ ਪੰਜਾਬ ਸਰਕਾਰ ਵੈਕਸੀਨ ਦੀ ਘਾਟ ਕਾਰਨ 1 ਮਈ ਤੋਂ 18 ਤੋਂ 45 ਸਾਲ ਦੇ ਲੋਕਾਂ ਦੇ ਵੈਕਸੀਨ ਲਗਾਉਣ ਦਾ ਪ੍ਰੋਗਰਾਮ ਸ਼ੁਰੂ ਨਹੀਂ ਕਰ ਪਾਏਗੀ, ਕਿਉਂਕ ਇਸ ਦੌਰਾਨ ਘੱਟੋ ਘੱਟ 10 ਲੱਖ ਡੋਜ ਚਾਹੀਦੀ ਹੈ। ਆਕਸੀਜਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕੇ ਸਾਡੇ ਕੋਲ ਆਕਸੀਜਨ ਦੀ ਪ੍ਰੋਡਕਸ਼ਨ 36 ਮੈਟ੍ਰਿਕ ਟਨ ਹੈ 110 ਮੈਟ੍ਰਿਕ ਟਨ ਅਸੀਂ ਬਾਹਰ ਤੋਂ ਲੈਂਦੇ ਹਾਂ ਜਦਕਿ ਸਾਨੂੰ 310 ਮੈਟ੍ਰਿਕ ਟਨ ਦੀ ਜਰੂਰਤ ਹੈ। ਦੱਸ ਦੇਈਏ ਕੇ ਕੋਰੋਨਾ ਡੈਥ ਰੇਟ ਵਿੱਚ ਦੇਸ਼ ਵਿੱਚੋ ਸਭ ਤੋਂ ਉਪਰ ਲੁਧਿਆਣਾ ਹੈ।