Punjab IG: ਪੰਜਾਬ ਚ ਸੂਬਾ ਸਰਕਾਰ ਵਲੋਂ ਪੁਲਿਸ ਰੇਜਾਂ ਦੀ ਗਿਣਤੀ ‘ਚ ਵਾਧਾ ਕੀਤਾ ਗਿਆ ਹੈ। ਫਰੀਦਕੋਟ ਨੂੰ ਹੁਣ ਨਵੀਂ ਰੇਂਜ ਬਣਾਇਆ ਗਿਆ ਹੈ। ਇਸ ਦੌਰਾਨ ਪੁਲਿਸ ਰੇਂਜ ‘ਚ ਜ਼ਿਲ੍ਹਿਆ ਦੀ ਅਦਲਾ-ਬਦਲੀ ਕੀਤੀ ਗਈ ਹੈ। ਦੱਸ ਦੇਈਏ ਕਿ ਹੁਣ ਫਰੀਦਕੋਟ, ਮੋਗਾ ਤੇ ਮੁਕਤਸਰ ਜ਼ਿਲ੍ਹੇ ਵੀ ਇਸ ਰੇਂਜ ‘ਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਲੁਧਿਆਣਾ ਰੇਂਜ ‘ਚ ਲੁਧਿਆਣਾ (ਰੂਰਲ), ਖੰਨਾ ਤੇ ਐੱਸਬੀਐੱਸ ਨਗਰ ਸ਼ਾਮਲ ਹੋਏ।
ਇਸ ਦੌਰਾਨ ਕਿੱਥੇ ਕੀ-ਕੀ ਬਦਲਾਅ ਹੋਇਆ ਹੈ :
-ਪੰਜਾਬ ‘ਚ ਬਣਾਈ ਗਈ 1 ਹੋਰ ਪੁਲਿਸ ਰੇਂਜ
– ਫਰੀਦਕੋਟ ਹੋਵੇਗੀ ਨਵੀਂ ਪੁਲਿਸ ਰੇਂਜ
– ਸੂਬੇ ‘ਚ ਪੁਲਿਸ ਰੇਂਜਾਂ ਦੀ ਗਿਣਤੀ ਹੋਈ 8
– ਪੁਲਿਸ ਰੇਂਜ ‘ਚ ਜ਼ਿਲ੍ਹਿਆਂ ਦੀ ਕੀਤੀ ਗਈ ਅਦਲਾ-ਬਦਲੀ
– ਬਾਰਡਰ ਰੇਂਜ ‘ਚ ਅੰਮ੍ਰਿਤਸਰ (ਰੂਰਲ), ਬਟਾਲਾ, ਗੁਰਦਾਸਪੁਰ ਤੇ ਪਠਾਨਕੋਟ
– ਜਲੰਧਰ ਰੇਂਜ ‘ਚ ਜਲੰਧਰ (ਰੂਰਲ), ਹੁਸ਼ਿਆਰਪੁਰ ਤੇ ਕਪੂਰਥਲਾ
– ਲੁਧਿਆਣਾ ਰੇਂਜ ‘ਚ ਲੁਧਿਆਣਾ(ਰੂਰਲ), ਖੰਨਾ ਤੇ ਐੱਸਬੀਐੱਸ ਨਗਰ
– ਪਟਿਆਲਾ ਰੇਂਜ ‘ਚ ਪਟਿਆਲਾ, ਬਰਨਾਲਾ ਤੇ ਸੰਗਰੂਰ
– ਰੂਪਨਗਰ ਰੇਂਜ ‘ਚ ਫਤਹਿਗੜ੍ਹ ਸਾਹਿਬ, ਰੂਪਨਗਰ ਤੇ ਐੱਸਏਐੱਸ ਨਗਰ
– ਬਠਿੰਡਾ ਰੇਂਜ ‘ਚ ਬਠਿੰਡਾ ਤੇ ਮਾਨਸਾ ਸ਼ਾਮਲ
– ਫਿਰੋਜ਼ਪੁਰ ਰੇਂਜ ‘ਚ ਫਿਰੋਜ਼ਪੁਰ, ਫਾਜ਼ਿਲਕਾ ਤੇ ਤਰਨਤਾਰਨ
– ਫਰੀਦਕੋਟ ਰੇਂਜ ‘ਚ ਫਰੀਦਕੋਟ, ਮੋਗਾ ਤੇ ਸ਼੍ਰੀ ਮੁਕਤਸਰ ਸਾਹਿਬ ਸ਼ਾਮਲ