ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣਾ ਹੜਤਾਲ ਮੁਲਤਵੀ ਕਰ ਦਿੱਤਾ ਹੈ। ਯੂਨੀਅਨ ਦੇ ਆਗੂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਮੁੱਢਲੀ ਮੰਗ ਨੂੰ ਸਵੀਕਾਰ ਕਰ ਲਿਆ ਹੈ ਅਤੇ ਕਿਲੋਮੀਟਰ ਸਕੀਮ ਲਈ ਟੈਂਡਰ ਦੀ ਮਿਤੀ ਵਧਾ ਦਿੱਤੀ ਹੈ। ਪਟਿਆਲਾ ਵਿੱਚ ਯੂਨੀਅਨ ਅਤੇ ਅਧਿਕਾਰੀਆਂ ਵਿਚਕਾਰ ਮੀਟਿੰਗ ਹੋਈ। ਹੋਰ ਮੰਗਾਂ ਨੂੰ ਸਵੀਕਾਰ ਕਰਦੇ ਹੋਏ ਪੁਰਾਣੇ ਤੇ ਨਵੇਂ PRTC ਕਰਮਚਾਰੀਆਂ ਨੂੰ 5 ਫੀਸਦੀ ਤਨਖਾਹ ਵਾਧੇ ਦਾ ਪੱਤਰ ਜਾਰੀ ਕੀਤਾ ਗਿਆ ਹੈ। ਯੂਨੀਅਨ ਦੀ ਟਰਾਂਸਪੋਰਟ ਮੰਤਰੀ ਨਾਲ 19 ਤਰੀਕ ਨੂੰ ਹੋਵੇਗੀ। ਇਸ ਦੇ ਨਾਲ ਮੀਟਿੰਗ ਤੇ 22 ਨਵੰਬਰ ਤੱਕ ਤਨਖਾਹ ਦੀ ਅਦਾਇਗੀ ਦਾ ਵੀ ਭਰੋਸਾ ਦਿੱਤਾ ਗਿਆ ਹੈ। ਯੂਨੀਅਨ ਵੱਲੋਂ 20 ਨਵੰਬਰ ਨੂੰ ਲੁਧਿਆਣਾ ‘ਚ ਕੀਤਾ ਅਗਲਾ ਐਲਾਨ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਕਰਮਚਾਰੀਆਂ ਨੇ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਲੁਧਿਆਣਾ ਵਿੱਚ ਕੱਚੇ ਮੁਲਾਜਮਾਂ ਨੇ ਦੁਪਹਿਰ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਸੜਕਾਂ ਜਾਮ ਕਰ ਦਿੱਤੀਆਂ। ਵਿਰੋਧ ਕਾਰਨ ਕਈ ਰੂਟਾਂ ‘ਤੇ ਬੱਸਾਂ ਨਹੀਂ ਚਲਾਈਆਂ ਗਈਆਂ।
ਪੰਜਾਬ ਸਰਕਾਰ ਪਹਿਲਾਂ ਦੋ ਵਾਰ ਕਿਲੋਮੀਟਰ ਸਕੀਮ ਲਈ ਟੈਂਡਰ ਖੋਲ੍ਹਣ ਦੀ ਕੋਸ਼ਿਸ਼ ਕਰ ਚੁੱਕੀ ਹੈ। ਇੱਕ ਦਿਨ, ਰੱਖੜੀ ਤੋਂ ਠੀਕ ਪਹਿਲਾਂ ਟੈਂਡਰ ਖੋਲ੍ਹੇ ਜਾਣੇ ਸਨ। ਜਿਵੇਂ ਹੀ ਦੁਪਹਿਰ 12 ਵੱਜੇ, ਪੰਜਾਬ ਭਰ ਵਿੱਚ ਪੀਆਰਟੀਸੀ ਦੀਆਂ ਬੱਸਾਂ ਰੁਕ ਗਈਆਂ, ਜਿਸ ਨਾਲ ਲੋਕ ਬੱਸ ਅੱਡਿਆਂ ‘ਤੇ ਫਸ ਗਏ। ਇਸ ਤੋਂ ਬਾਅਦ, ਸਰਕਾਰ ਨੇ ਟੈਂਡਰ ਖੋਲ੍ਹਣ ਦੀ ਮਿਤੀ ਮੁਲਤਵੀ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਜਾਨਵੀ ਨੇ 11 ਗਿਨੀਜ਼ ਵਰਲਡ ਰਿਕਾਰਡ ਬਣਾ ਕੇ ਰਚਿਆ ਇਤਿਹਾਸ, MP ਸੰਧੂ ਨੇ ਕੀਤਾ ਸਨਮਾਨਤ
ਇਸ ਤੋਂ ਬਾਅਦ ਤਰਨਤਾਰਨ ਵਿਧਾਨ ਸਭਾ ਉਪ ਚੋਣ ਚੱਲ ਰਹੀ ਸੀ। ਇਸ ਸਮੇਂ ਦੌਰਾਨ ਟੈਂਡਰ 23 ਅਕਤੂਬਰ ਨੂੰ ਖੋਲ੍ਹਣੇ ਤੈਅ ਸਨ। ਹਾਲਾਂਕਿ ਬੱਸਾਂ ਚੱਲਣੀਆਂ ਬੰਦ ਹੋ ਗਈਆਂ, ਅਤੇ ਸਰਕਾਰ ਨੇ ਤੁਰੰਤ ਮਿਤੀ ਮੁਲਤਵੀ ਕਰਨ ਵਾਲਾ ਪੱਤਰ ਜਾਰੀ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
























