ਪੰਜਾਬ ਦੇ ਵੀਰਵਾਰ ਨੂੰ ਸਾਰਾ ਦਿਨ ਤੇਜ਼ ਧੁੱਪ ਕਾਰਨ ਭਿਆਨਕ ਗਰਮੀ ਰਹੀ । ਭਾਵੇਂ ਸਾਰਾ ਦਿਨ ਮੌਸਮ ਸਾਫ਼ ਰਿਹਾ ਪਰ ਗਰਮ ਹਵਾਵਾਂ ਕਾਰਨ ਗਰਮੀ ਵਿੱਚ ਬਹੁਤ ਵਾਧਾ ਹੋਇਆ।ਇਸ ਭਿਆਨਕ ਗਰਮੀ ਵਿਚਾਲੇ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਪੰਜਾਬ ਵਿੱਚ ਅਗਲੇ 5 ਦਿਨਾਂ ਤੱਕ ਗਰਮੀ ਤੋਂ ਵੱਡੀ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਅਨੁਮਾਨ ਅਨੁਸਾਰ ਸ਼ੁੱਕਰਵਾਰ ਤੋਂ ਮੌਸਮ ਬਦਲੇਗਾ। ਜਿਸਦੇ ਤਹਿਤ ਤੇਜ਼ ਹਵਾਵਾਂ ਦੇ ਚੱਲਣ ਤੇ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 24 ਮਈ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਅਤੇ ਗਰਜ ਨਾਲ ਛਿੱਟੇ ਪੈਣ ਤੇ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਵੀਰਵਾਰ ਨੂੰ ਫ਼ਿਰੋਜ਼ਪੁਰ ਸਭ ਤੋਂ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਸੈਲਸੀਅਸ ਰਿਹਾ। ਇਸ ਦੇ ਨਾਲ ਹੀ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ, ਬਰਨਾਲਾ 44.1 ਡਿਗਰੀ, ਅੰਮ੍ਰਿਤਸਰ 42.7 ਡਿਗਰੀ, ਲੁਧਿਆਣਾ 42.7 ਡਿਗਰੀ, ਪਟਿਆਲਾ ਅਤੇ ਜਲੰਧਰ ਦਾ 43.2 ਡਿਗਰੀ ਸੈਲਸੀਅਸ ਰਿਹਾ ।
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਸ਼ਾਮ 4 ਵਜੇ ਤੱਕ ਤੇਜ਼ ਧੁੱਪ ਰਹੇਗੀ। ਜਿਸ ਕਾਰਨ ਤਾਪਮਾਨ 44 ਤੋਂ 45 ਡਿਗਰੀ ਸੈਲਸੀਅਸ ਦੇ ਵਿਚਕਾਰ ਪਹੁੰਚ ਸਕਦਾ ਹੈ। ਸ਼ਾਮ 5 ਵਜੇ ਤੋਂ ਬਾਅਦ ਮੌਸਮ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ। ਇਸ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਜਦਕਿ ਭਲਕੇ ਵੀ ਤੂਫਾਨ ਆਉਣ ਦੀ ਸੰਭਾਵਨਾ ਹੈ ।
ਵੀਡੀਓ ਲਈ ਕਲਿੱਕ ਕਰੋ -: