ਦਿਨ ਸਮੇਂ ਪੈ ਰਹੀ ਕਹਿਰ ਦੀ ਗਰਮੀ ਨੇ ਸੂਬੇ ਦੇ ਲੋਕਾਂ ਦਾ ਬੁਰਾ ਹਾਲ ਸੀ, ਜਿਸ ਦੌਰਾਨ ਵੱਧ ਤੋਂ ਵੱਧ ਪਾਰਾ 44 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ । ਜਦੋਂ ਕਿ ਸ਼ਾਮ 7.30 ਵਜੇ ਦੇ ਕਰੀਬ ਮੌਸਮ ਵਿੱਚ ਅਚਾਨਕ ਬਦਲਾਅ ਆਇਆ । ਇਸ ਦੌਰਾਨ ਧੂੜ ਭਰੀ ਹਨੇਰੀ ਚੱਲਣ ਅਤੇ ਅਸਮਾਨ ਵਿੱਚ ਬੱਦਲ ਛਾਏ ਰਹਿਣ ਨਾਲ ਕੜਾਕੇ ਦੀ ਗਰਮੀ ਤੋਂ ਵੱਡੀ ਰਾਹਤ ਮਿਲੀ ।
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਏ ਮੀਂਹ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਦਿੱਤੀ । ਪੰਜਾਬ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ ਬਿਲਕੁਲ ਸਹੀ ਸਾਬਿਤ ਹੋਈ। ਗਰਮੀਆਂ ਦੇ ਪ੍ਰਕੋਪ ਵਿਚਕਾਰ ਠੰਡੀਆਂ ਹਵਾਵਾਂ ਅਤੇ ਮੀਂਹ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ । ਭਾਰੀ ਮੀਂਹ ਦੇ ਨਾਲ-ਨਾਲ ਹਨੇਰੀ ਵੀ ਚੱਲੀ । ਤੜਕ ਸਾਰ ਤੋਂ ਹੀ ਪੰਜਾਬ ਭਰ ਵਿੱਚ ਭਾਰੀ ਮੀਂਹ ਪਿਆ । ਭਾਵੇਂ ਥੋੜ੍ਹੇ ਸਮੇਂ ਲਈ ਮੀਂਹ ਪਿਆ ਪਰ ਇਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਫ਼ੈਸਲਾ, Online ਮਿਲੇਗਾ ਜਾਇਦਾਦਾਂ ਦਾ ਵੇਰਵਾ, ਧੋਖਾਧੜੀ ਤੋਂ ਬਚਣਗੇ ਲੋਕ
ਮੌਸਮ ਵਿਭਾਗ ਮੁਤਬਕ ਆਉਣ ਵਾਲੇ ਦਿਨਾਂ ਵਿੱਚ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਵਿੱਚ ਤੂਫਾਨ ਆ ਸਕਦਾ ਹੈ। ਦਿੱਲੀ ਵਿੱਚ 18 ਜੂਨ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਆਈਐਮਡੀ ਚੰਡੀਗੜ੍ਹ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਪੂਰਬੀ ਹਵਾਵਾਂ ਅਤੇ ਪੱਛਮੀ ਗੜਬੜੀ ਦੇ ਸੰਗਮ ਕਾਰਨ ਮੀਂਹ ਦੀ ਤੀਬਰਤਾ ਪਿਛਲੇ ਦਿਨਾਂ ਨਾਲੋਂ ਥੋੜੀ ਵੱਧ ਸੀ। “ਸਿਸਟਮ ਵੀਰਵਾਰ ਨੂੰ ਮਜ਼ਬੂਤ ਹੋਵੇਗਾ ਤੇ ਇਸ ਦੌਰਾਨ ਹੋਰ ਮੀਂਹ ਦੀ ਸੰਭਾਵਨਾ ਹੈ। ਪਰ ਇਹ ਮੌਨਸੂਨ ਤੋਂ ਪਹਿਲਾਂ ਦੀਆਂ ਬਾਰਸ਼ਾਂ ਹਨ, ਕਿਉਂਕਿ ਮੌਨਸੂਨ ਪ੍ਰਣਾਲੀ ਅਜੇ ਵੀ ਖੇਤਰ ਤੋਂ ਕਾਫ਼ੀ ਦੂਰ ਹੈ।
ਵੀਡੀਓ ਲਈ ਕਲਿੱਕ ਕਰੋ -: