ਪੱਛਮੀ ਗੜਬੜੀ ਦੇ ਲੰਘਣ ਦੇ ਨਾਲ ਹੀ ਅੱਜ ਦੁਬਾਰਾ ਤੋਂ ਧੁੰਦ ਛਾਅ ਜਾਵੇਗੀ। ਇਸ ਤੋਂ ਇਲਾਵਾ ਸ਼ਨੀਵਾਰ ਤੋਂ ਹਵਾਵਾਂ ਦੀ ਦਿਸ਼ਾ ਬਦਲ ਕੇ ਉੱਤਰ-ਪੱਛਮੀ ਹੋ ਜਾਵੇਗੀ, ਜਿਸ ਨਾਲ ਠੰਡ ਵਿੱਚ ਵਾਧਾ ਹੋਵੇਗਾ। ਉੱਥੇ ਹੀ ਪੱਛਮੀ ਗੜਬੜੀ ਦੇ ਪ੍ਰਭਾਵ ਨਾਲ ਸ਼ੁੱਕਰਵਾਰ ਨੂੰ ਵੀ ਬੱਦਲ ਛਾਏ ਰਹੇ। ਇਹੀ ਨਹੀਂ ਸ਼ਾਮ ਨੂੰ ਕਈ ਜ਼ਿਲ੍ਹਿਆਂ ਵਿੱਚ ਹਲਕਾ ਧੁੰਦ ਦੇਖਣ ਨੂੰ ਮਿਲੀ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ । ਜਿਸ ਦੇ ਮੁਤਾਬਕ ਪੰਜਾਬ ਦੇ ਤਕਰੀਬਨ ਸਾਰੇ ਹੀ ਜ਼ਿਲ੍ਹਿਆ ਦੇ ਵਿੱਚ ਸੰਘਣੀ ਧੁੰਦ ਛਾਈ ਰਹੇਗੀ ਅਤੇ ਦਿਨ ਦੇ ਵਿੱਚ ਠੰਡ ਵਧੇਗੀ।
ਪੰਜਾਬ ਦੇ ਮੋਹਾਲੀ ਵਿੱਚ ਘੱਟੋ-ਘੱਟ ਤਾਪਮਾਨ 11.1, ਮੁਕਤਸਰ ਵਿੱਚ 10, ਜਲੰਧਰ ਵਿੱਚ 10.8, ਲੁਧਿਆਣਾ ਵਿੱਚ 8.4 ਤੇ ਪਟਿਆਲਾ ਵਿੱਚ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਬਠਿੰਡਾ ਤੇ ਅੰਮ੍ਰਿਤਸਰ ਵਿੱਚ ਮੌਸਮ ਠੰਡਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 5 ਤੇ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਏ। ਮੌਸਮ ਵਿਭਾਗ ਦੇ ਮੁਤਾਬਕ 30 ਦਸੰਬਰ 2022 ਤੋਂ ਲੈ ਕੇ 3 ਜਨਵਰੀ 2023 ਦੇ ਦੌਰਾਨ ਪੰਜਾਬ ਦੇ ਮਾਝਾ ,ਦੁਆਬਾ ਪੱਛਮੀ ਮਾਲਵਾ,ਪੂਰਵੀ ਮਾਲਵਾ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਅਤੇ ਠੰਡ ਜਾਰੀ ਰਹੇਗੀ। ਅਗਲੇ 5 ਦਿਨਾਂ ਦੇ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ ਜਿਸ ਦੇ ਮੁਤਾਬਕ ਸ਼ੀਤ ਲਹਿਰ ਜਾਰੀ ਰਹੇਗੀ ਅਤੇ ਸੰਘਣੀ ਧੁੰਦ ਵੀ ਛਾਈ ਰਹੇਗੀ।
ਦੱਸ ਦੇਈਏ ਕਿ ਜੇੇ ਇੱਥੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਦੇ ਵਿੱਚ ਵੀ ਠੰਡ ਦਾ ਪ੍ਰਕੋਪ ਜਾਰੀ ਰਹੇਗਾ। ਮੌਸਮ ਵਿਭਾਗ ਨੇ ਇੱਥੇ ਵੀ ਯੈਲੋ ਅਲਰਟ ਜਾਰੀ ਕੀਤਾ ਹੈ। ਹਰਿਆਣਾ ਦੇ ਵਿੱਚ ਜੀਂਦ ਦੇ ਵਿੱਚ ਸਭ ਤੋਂ ਘੱਟ ਤਾਪਮਾਨ 0 ਇਸ਼ਾਰੀਆ 2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਹਰਿਆਣਾ ਦੇ ਕਰਨਾਲ ਦਾ ਘੱਟੋ-ਘੱਟ ਤਾਪਮਾਨ 9.2, ਨਾਰਨੌਲ ਦਾ 9.5, ਅੰਬਾਲਾ ਦਾ 10.8, ਸਿਰਸਾ ਦਾ 9.2 ਤੇ ਰੋਹਤਕ ਦਾ 12.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: