ਕੈਨੇਡਾ ਨੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ ਭਾਰਤ ਡਿਪੋਰਟ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਜੂਨੀਅਰ ਆਈਸ ਹਾਕੀ ਟੀਮ ਨੂੰ ਲਿਜਾ ਰਹੀ ਬੱਸ ਦੇ ਨਾਲ 2018 ਵਿਚ ਦੁਰਘਟਨਾ ਵਿਚ 16 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਦੁਰਘਟਨਾ ਲਈ ਜ਼ਿੰਮੇਵਾਰ ਭਾਰਤੀ ਲਾਰੀ ਚਾਲਕ ਨੂੰ ਕੈਨੇਡਾ ਤੋਂ ਡਿਪੋਰਟ ਦੇ ਹੁਕਮ ਜਾਰੀ ਕੀਤੇ ਗਏ ਹਨ।
ਭਾਰਤੀ ਮੂਲ ਦੇ ਜਸਕੀਰਤ ਸਿੰਘ ਸਿੱਧੂ ਨੂੰ ਗਲਤ ਤਰੀਕੇ ਨਾਲ ਵਾਹਨ ਚਲਾਉਣ ਤੇ ਦੁਰਘਟਨਾ ਨੂੰ ਅੰਜਾਮ ਦੇਣ ਲਈ 8 ਸਾਲ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਉਸ ਨੂੰ ਪਿਛਲੇ ਸਾਲ ਪੈਰੋਲ ‘ਤੇ ਵੀ ਰਿਹਾਅ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ BSF ਨੂੰ ਮਿਲੀ ਵੱਡੀ ਕਾਮਯਾਬੀ, ਹੈਰੋਇਨ ਦੇ 15 ਪੈਕੇਟ ਕੀਤੇ ਬਰਾਮਦ
ਦੱਸ ਦੇਈਏ ਕਿ 2018 ਵਿਚ ਸਸਕੇਚੇਵਾਨ ਵਿਚ ਟਰੱਕ ਚਲਾਉਂਦੇ ਸਮੇਂ ਸਿੱਧੂ ਦਾ ਟਰੱਕ ਹਾਕੀ ਟੀਮ ਦੀ ਬੱਸ ਨਾਲ ਟਕਰਾ ਗਿਆ ਸੀ ਜਿਸ ਕਾਰਨ ਹਾਕੀ ਖਿਡਾਰੀਆਂ ਸਣੇ 16 ਲੋਕਾਂ ਦੀ ਜਾਨ ਗਈ ਸੀ ਤੇ ਹੋਰ 13 ਜ਼ਖਮੀ ਹੋ ਗਏ ਸਨ। ਕੈਲਗਰੀ ‘ਚ ਪ੍ਰਵਾਸੀ ਤੇ ਸ਼ਰਨਾਰਥੀ ਬੋਰਡ ਦੀ ਸੁਣਵਾਈ ਦੌਰਾਨ ਇਹ ਫੈਸਲਾ ਸੁਣਾਇਆ ਗਿਆ ਹੈ। ਰਿਪੋਰਟ ਮੁਤਾਬਕ ਹੰਬੋਟ ਬ੍ਰੋਂਕੋਸ ਆਈਸ ਹਾਕੀ ਟੀਮ ਦੇ 16 ਤੋਂ 21 ਉਮਰ ਦੇ 10 ਖਿਡਾਰੀਆਂ ਦੀ ਮੌਤ ਹੋਈ ਜਦੋਂ ਉਨ੍ਹਾਂ ਦੀ ਟੀਮ ਦੀ ਬੱਸ ਟਰੱਕ ਨਾਲ ਟਕਰਾ ਗਈ ਜਿਸ ਨੂੰ ਸਿੱਧੂ ਚਲਾ ਰਿਹਾ ਸੀ। ਮਾਰੇ ਗਏ ਲੋਕਾਂ ਵਿਚ ਸਹਿਯੋਗੀ ਸਟਾਫ ਦੇ ਮੁਖੀ ਤੇ ਸਹਾਇਕ ਕੋਚ ਵੀ ਸ਼ਾਮਲ ਸੀ। 2019 ਵਿਚ ਸੁਣਵਾਈ ਕਰਦੇ ਹੋਏ ਸਿੱਧੂ ਨੂੰ 16 ਲੋਕਾਂ ਦੀ ਮੌਤ ਤੇ ਹੋਰ 13 ਦੇ ਜ਼ਖਮੀ ਹੋਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ।