Punjabi University and : ਚੰਡੀਗੜ੍ਹ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬ ਐਗਰੋ ਚੰਡੀਗੜ੍ਹ ਨੇ ਵੱਡੀ ਉਪਲਬਧੀ ਹਾਸਲ ਕਰਦਿਆਂ ਕਿਨੂੰ ਦੇ ਛਿਲਕਿਆਂ ਤੋਂ ਬਣਿਆ ਉਤਪਾਦ ‘ਲਿਮੋਪੈਨ’ ਤਿਆਰ ਕਰ ਲਿਆ ਹੈ । ਇਹ ਇੱਕ ਬਾਇਓ-ਇੰਜੀਨੀਅਰਡ ਨਿਊਟਰਾਸੀਊਟੀਕਲ ਹੈ। ਇਸ ‘ਚ ਮੌਜੂਦ ਐਂਟੀਬਾਇਓਟਿਕਸ ਦੀ ਲਗਾਤਾਰ ਵਰਤੋਂ ਮਨੁੱਖਾਂ ਵਿੱਚ ਪ੍ਰਤੀਰੋਧ ਪੈਦਾ ਕਰਨ ਦਾ ਕਾਰਨ ਮੰਨਿਆ ਜਾਂਦਾ ਹੈ ਕਿਉਂ ਜੋ ਮਨੁੱਖ ਪੋਲਟਰੀ ਦੀ ਰਹਿੰਦ-ਖੂੰਹਦ ਦੇ ਅਸਿੱਧੇ ਤੌਰ ‘ਤੇ ਖਪਤਕਾਰ ਬਣ ਜਾਂਦੇ ਹਨ। ਜਾਣਕਾਰੀ ਦਿੰਦਿਆਂ ਪੰਜਾਬ ਐਗਰੋ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਬਰਾੜ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਬਦਲ ਭਵਿੱਖ ਦੇ ਉਦਯੋਗਿਕ-ਅਕਾਦਮਿਕ ਭਾਈਵਾਲੀ ਲਈ ਵੀ ਕਾਫੀ ਫਾਇਦੇਮੰਦ ਸਾਬਤ ਹੋਵੇਗਾ।
ਇਸ ਤਕਨਾਲੋਜੀ ਨੇ ਬਾਗਬਾਨੀ ਦੀ ਰਹਿੰਦ-ਖੂਹੰਦ ਦੀ ਟਿਕਾਊ ਵਰਤੋਂ ਕਰਕੇ ਇੱਕ ਵਿਸ਼ੇਸ਼ ਉਪਯੋਗਤਾ ਵਾਲਾ ਉਤਪਾਦ ਤਿਆਰ ਕਰਕੇ ਮਿਸਾਲ ਕਾਇਮ ਕੀਤੀ ਹੈ। ਪੰਜਾਬ ਐਗਰੋ ਨੇ ਇਸ ਉਤਪਾਦ ਸਬੰਧੀ ਖੋਜ ਤੇ ਵਿਕਾਸ ਲਈ ਫੰਡ ਦੇਣ ਤੋਂ ਇਲਾਵਾ ਮਹੱਤਵਪੂਰਨ ਜਾਣਕਾਰੀ ਵੀ ਮੁਹੱਈਆ ਕਰਵਾਈ ਹੈ। ਇਹ ਉਤਪਾਦ ਕਿਨੂੰ ਦੇ ਛਿਲਕਿਆਂ ਵਿੱਚ ਮੌਜੂਦ ਫਾਈਟੋਕਨਸਟਿਐਂਟਜ਼ ਦੇ ਰੋਗਾਣੂਨਾਸ਼ਕ ਦੀ ਸਮਰੱਥਾ ਦੀ ਵਰਤੋਂ ਕਰਦਾ ਹੈ ਅਤੇ ਪੰਜਾਬ ਕਿਨੂੰ ਦੇ ਜੂਸ ਬਣਾਉਣ ਦੀ ਪ੍ਰਕਿਰਿਆ ਵਿਚ ਇਸ ਦਾ ਪ੍ਰਮੁੱਖ ਉਤਪਾਦਕ ਬਣ ਗਿਆ ਹੈ ਅਤੇ ਇਸੇ ਪ੍ਰਕਿਰਿਆ ਵਿੱਚ ਛਿਲਕੇ ਦੀ ਵੱਡੀ ਮਾਤਰਾ ਪੈਦਾ ਹੁੰਦੀ ਹੈ।
ਇਹ ਪੋਲਟਰੀ ਫੀਡ ਵਿੱਚ ਜੈਵਿਕ-ਵਿਰੋਧੀ ਦੇ ਬਦਲ ਦੀ ਯੋਗਤਾ ਵਾਲੀ ਪੋਲਟਰੀ ਫੀਡ ਸਪਲੀਮੈਂਟ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਮਿੰਨੀ ਸਿੰਘ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੇ ਨੈਨੋਟੈਕਨਾਲੋਜੀ ਦੀ ਵਰਤੋਂ ਵਿਕਸਿਤ ਕਰਨ ਲਈ ਕੀਤੀ, ਜਿਸ ਵਿੱਚ ਖੋਜ ਤੇ ਵਿਕਾਸ (ਆਰ ਐਂਡ ਡੀ) ਦੇ 9 ਸਾਲ ਲੱਗ ਗਏ। ਇਸੇ ਦੌਰਾਨ, ਗਡਵਾਸੂ ਤੋਂ ਡਾ. ਮੰਜੂ ਵਧਵਾ ਦੀ ਟੀਮ ਨੇ ਖੋਜ ਰਾਹੀਂ ਪੋਲਟਰੀ ‘ਤੇ ਅਮਲੀ ਟਰਾਇਲ ਕੀਤੇ। ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਬੀ.ਐਸ. ਘੁੰਮਣ ਨੇ ਟੀਮ ਨੂੰ ਇਸ ਪਹਿਲਕਦਮੀ ਦੀ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਇਹ ਪੋਲਟਰੀ ਫੀਡ ਅੱਗੇ ਭਵਿੱਖ ‘ਚ ਕਾਫੀ ਮਦਦਗਾਰ ਸਿੱਧ ਹੋਵੇਗੀ।