ਕੈਨੇਡਾ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਰਣਇੰਦਰਜੀਤ ਸਿੰਘ ਨੇ ਪੁਲਿਸ ਵਿਭਾਗ ਵਿੱਚ ਵੱਡਾ ਅਹੁਦਾ ਹਾਸਿਲ ਕਰਕੇ ਪੰਜਾਬ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਰਣਇੰਦਰਜੀਤ ਸਿੰਘ ਨੇ ‘ਟੋਰਾਂਟੋ ਪੁਲਿਸ ਪਾਰਕਿੰਗ ਐਨਫੋਰਸਮੈਂਟ ਅਫਸਰ’ ਦਾ ਅਹੁਦਾ ਹਾਸਲ ਕੀਤਾ ਹੈ। ਰਣਇੰਦਰਜੀਤ ਸਿੰਘ ਪੰਜਾਬ ਦੇ ਪਟਿਆਲਾ ਨਾਲ ਸਬੰਧਤ ਹੈ।
ਰਣਇੰਦਰਜੀਤ ਸਿੰਘ 2019 ਵਿਚ ਕੈਨੇਡਾ ਗਿਆ ਸੀ। ਉਸ ਦੇ ਪਿਤਾ ਇੰਦਰਜੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਵੀ 2023 ਤੋਂ ਕੈਨੇਡਾ ਵਿੱਚ ਹੀ ਹਨ। ਰਣਇੰਦਰਜੀਤ ਦੇ ਮਾਪਿਆਂ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਅਹੁਦੇ ਦੀ 6 ਹਫਤੇ ਦੀ ਸਿਖਲਾਈ ਉਪਰੰਤ ਹੁਣ ਉਨ੍ਹਾਂ ਦਾ ਪੁੱਤਰ ਰਣਇੰਦਰਜੀਤ ਸਿੰਘ ਡਿਊਟੀ ਸੰਭਾਲਣ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ ‘ਤੇ ਜਾ ਰਹੇ ਸ਼ਰਧਾਲੂਆਂ ‘ਤੇ ਲੁਟੇਰਿਆਂ ਨੇ ਕੀਤਾ ਹ.ਮ.ਲਾ, ਨਗਦੀ ਤੇ ਸਮਾਨ ਖੋਹ ਕੇ ਫਰਾਰ
ਰਣਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਦੌਰਾਨ ਉਸ ਨੇ ਅਕਾਦਮਿਕ ਪੇਪਰ ਵਿੱਚ 150 ਵਿਚੋਂ 149 ਨੰਬਰ ਲੈ ਕੇ ਸਰਵੋਤਮ ਸਥਾਨ ਹਾਸਲ ਕੀਤਾ ਹੈ, ਜਿਸ ਕਾਰਨ ਉਸ ਨੂੰ ਡਿਪਟੀ ਚੀਫ ਆਫ ਟੋਰਾਂਟੋ ਪੁਲਿਸ ਲੌਰੈਨ ਪੌਗ ਵੱਲੋਂ ਇਹ ਐਵਾਰਡ ਪ੍ਰਦਾਨ ਕੀਤਾ ਗਿਆ।
ਉਸ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਪਹਿਲੀ ਵਾਰ ਕਿਸੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਇਹ ਐਵਾਰਡ ਮਿਲਿਆ ਹੈ। ਰਣਇੰਦਰਜੀਤ ਸਿੰਘ ਨੇ ਆਪਣੀ ਇਸ ਪ੍ਰਾਪਤੀ ਲਈ ਮਾਪਿਆਂ ਤੋਂ ਇਲਾਵਾ ਆਪਣੇ ਦੋਸਤ ਹਰਦੀਪ ਸਿੰਘ ਬੈਂਸ ਨੂੰ ਆਪਣਾ ਪ੍ਰੇਰਣਾ ਸਰੋਤ ਦੱਸਿਆ, ਜੋ ਖੁਦ ਇਸੇ ਅਹੁਦੇ ’ਤੇ ਕਾਰਜਸ਼ੀਲ ਹੈ।
ਵੀਡੀਓ ਲਈ ਕਲਿੱਕ ਕਰੋ -: