ਹਰਿਆਣਾ ਦੇ ਪਿੰਜੌਰ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਫੋਰਟਿਸ ਹਸਪਤਾਲ, ਮੋਹਾਲੀ ਤੋਂ ਆਈ ਤਾਜਾ ਅਪਡੇਟ ਮੁਤਾਬਕ ਉਹ ਅਜੇ ਵੀ ਲਾਈਫ ਸਪੋਰਟ ‘ਤੇ ਹੈ। ਉਸ ਦੀ ਦਿਮਾਗੀ ਸਥਿਤੀ ਬਹੁਤ ਹੀ ਘੱਟ ਗਤੀਵਿਧੀ ਨਾਲ ਨਾਜ਼ੁਕ ਬਣੀ ਹੋਈ ਹੈ। ਮਾਹਰ ਮੈਡੀਕਲ ਮੈਨੇਮਮੈਂਟ ਦੇ ਬਾਵਜੂਦ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ। ਉਸ ਦੀ ਦਿਮਾਗ ਦੀ MRI ਸਕੈਨ ‘ਚ ਹਾਈਪੋਕਸਿਕ ਤਬਦੀਲੀਆਂ ਦਿਖੀਆਂ ਹਨ, ਜਦਕਿ ਰੀੜ੍ਹ ਦੀ ਹੱਡੀ ਦੇ MRI ‘ਚ ਸਰਵਾਈਕਲ ਤੇ ਡੋਰਸਲ ਨੂੰ ਨੁਕਸਾਨ ਪਹੁੰਚਿਆ ਹੈ। ਰਾਜਵੀਰ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੀ ਲੋੜ ਉਸਦੀ ਹਾਲਤ ਜਾਣਨ ਲਈ ਹਜ਼ਾਰਾਂ ਲੋਕ ਹਸਪਤਾਲ ਪਹੁੰਚ ਰਹੇ ਹਨ। ਪਰਿਵਾਰ ਲੋਕਾਂ ਨੂੰ ਉਸਦੇ ਲਈ ਪ੍ਰਾਰਥਨਾ ਕਰਨ ਦੀ ਅਪੀਲ ਕਰ ਰਿਹਾ ਹੈ।
ਦੂਜੇ ਪਾਸੇ ਉਸ ਦੀ ਨਾਜ਼ੁਕ ਹਾਲਤ ਦੀ ਖ਼ਬਰ ਮਿਲਦੇ ਹੀ, ਉਸ ਦੇ ਜੱਦੀ ਪਿੰਡ ਪੌਣਾ ਅਤੇ ਲੁਧਿਆਣਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਅਰਦਾਸਾਂ ਸ਼ੁਰੂ ਹੋ ਗਈਆਂ। ਪਿੰਡ ਵਾਸੀ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਅਤੇ ਅਰਦਾਸ ਕਰਕੇ ਉਸ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਵੀ ਗਾਇਕ ਦਾ ਹਾਲ ਜਾਣਨ ਐਤਵਾਰ ਦੁਪਹਿਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਗਏ ਸਨ। ਉਨ੍ਹਾਂ ਨੂੰ ਉੱਥੋਂ ਦੇ ਡਾਕਟਰਾਂ ਤੋਂ ਜਵੰਦਾ ਦੀ ਸਿਹਤ ਬਾਰੇ ਜਾਣਕਾਰੀ ਮਿਲੀ। ਮੁੱਖ ਮੰਤਰੀ ਨੇ ਕਿਹਾ ਕਿ ਜਵੰਦਾ ਦੀ ਹਾਲਤ ਵਿੱਚ ਸ਼ਨੀਵਾਰ ਦੇ ਮੁਕਾਬਲੇ ਥੋੜ੍ਹਾ ਸੁਧਾਰ ਹੋਇਆ ਹੈ। ਉਸ ਦਿਨ ਕਈ ਪੰਜਾਬੀ ਗਾਇਕ ਵੀ ਹਸਪਤਾਲ ਗਏ ਅਤੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ।
ਰਾਜਵੀਰ ਜਵੰਦਾ ਦਾ ਹਾਦਸਾ 27 ਸਤੰਬਰ (ਸ਼ਨੀਵਾਰ) ਨੂੰ ਪਿੰਜੌਰ-ਨਾਲਾਗੜ੍ਹ ਸੜਕ ‘ਤੇ ਹੋਇਆ। ਉਹ ਆਪਣੀ ਬਾਈਕ ‘ਤੇ ਬੱਦੀ ਤੋਂ ਸ਼ਿਮਲਾ ਜਾ ਰਿਹਾ ਸੀ। ਰਿਪੋਰਟਾਂ ਮੁਤਾਬਕ ਸੜਕ ‘ਤੇ ਦੋ ਸਾਂਡ ਆਪਸ ਵਿੱਚ ਲੜ ਰਹੇ ਸਨ ਅਤੇ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਜਵੰਦਾ ਦੀ ਬਾਈਕ ਸਾਹਮਣਿਓਂ ਆ ਰਹੀ ਜੀਪ ਨਾਲ ਟਕਰਾ ਗਈ।
ਇਹ ਵੀ ਪੜ੍ਹੋ : ਬਰਨਾਲਾ ਦੇ 2 ਖਿਡਾਰੀਆਂ ਨੇ ਹਿਮਾਚਲ ਪ੍ਰਦੇਸ਼ ‘ਚ ਵਧਾਇਆ ਮਾਣ, ਕਿਕ ਬਾਕਸਿੰਗ ਚੈਂਪੀਅਨਸ਼ਿਪ ‘ਚ ਜਿੱਤੇ 3 ਗੋਲਡ ਮੈਡਲ
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ, ਜਵੰਦਾ ਨੂੰ ਨੇੜਲੇ ਸ਼ੌਰੀ ਹਸਪਤਾਲ ਲਿਜਾਇਆ ਗਿਆ। ਡਾਕਟਰ ਵਿਮਲ ਮੁਤਾਬਕ ਉਸਦੀ ਹਾਲਤ ਇੰਨੀ ਗੰਭੀਰ ਸੀ ਕਿ ਉਸ ਨੂੰ ਬਾਹਰ ਚੈੱਕ ਕਰਨਾ ਪਿਆ। ਉਹ ਬੇਹੋਸ਼ ਸੀ ਅਤੇ ਉਸ ਦੀ ਨਬਜ਼ ਬਹੁਤ ਹੌਲੀ ਸੀ। ਸ਼ੁਰੂਆਤੀ ਇਲਾਜ ਤੋਂ ਬਾਅਦ ਉਸ ਨੂੰ ਪਹਿਲਾਂ ਪੰਚਕੂਲਾ ਰੈਫਰ ਕੀਤਾ ਗਿਆ ਅਤੇ ਫਿਰ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਭੇਜ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























