ਪੰਜਾਬ ਦੇ ਮੋਹਾਲੀ ਦੇ ਸੋਹਾਣਾ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਪ੍ਰਮੋਟਰ ਅਤੇ ਖਿਡਾਰੀ ਦਿਗਵਿਜੇ ਸਿੰਘ, ਉਰਫ਼ ਰਾਣਾ ਬਲਾਚੌਰੀਆ ਦਾ ਸਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਅੱਜ ਮੋਹਾਲੀ ਦੇ ਐੱਸ.ਐੱਸ.ਪੀ ਵੱਲੋਂ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ।
ਐੱਸ.ਐੱਸ.ਪੀ. ਮੋਹਾਲੀ ਨੇ ਦੱਸਿਆ ਕਿ ਰਾਣਾ ਨੂੰ ਕਿਸੇ ਕੱਪੜੇ ਨਾਲ ਨਹੀਂ ਢੱਕਿਆ ਗਿਆ ਸੀ। ਉਸਨੂੰ ਆਮ ਸੈਲਫੀ ਲੈਣ ਦੇ ਬਹਾਨੇ ਰੋਕਿਆ ਗਿਆ ਸੀ ਅਤੇ ਫਿਰ ਗੋਲੀ ਮਾਰ ਦਿੱਤੀ ਗਈ। ਹਮਲਾਵਰਾਂ ਦਾ ਨਿਸ਼ਾਨਾ ਮਨਕੀਰਤ ਔਲਖ ਨਹੀਂ ਸੀ। ਹਮਲਾਵਰ ਸਿਰਫ ਰਾਣਾ ਬਲਾਚੌਰੀਆ ਨੂੰ ਗੋਲੀ ਮਾਰਨ ਆਏ ਸਨ। ਵਾਰਦਾਤ ਦਾ ਮੂਸੇਵਾਲਾ ਕਤਲਕਾਂਡ ਨਾਲ ਕੋਈ ਲਿੰਕ ਨਹੀਂ ਹੈ। ਕਤਲ ਨੂੰ ਜਸਟੀਫ਼ਾਈ ਕਰਨ ਲਈ ਸਿੱਧੂ ਮੂਸੇਵਾਲਾ ਦਾ ਨਾਮ ਲਿਆ ਗਿਆ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਿਸ ਵੱਲੋਂ 2 ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ। ਸ਼ੂਟਰਾਂ ਦਾ ਨਾਮ ਆਦਿਤਿਆ ਕਪੂਰ ਤੇ ਕਰਨ ਪਾਠਕ ਹੈ। ਦੋਵੇਂ ਸ਼ੂਟਰ ਅੰਮ੍ਰਿਤਸਰ ਨਾਲ ਸਬੰਧਤ ਹਨ। ਦੋ ਜਾਂ ਤਿੰਨ ਹੋਰ ਵਿਅਕਤੀ ਹਨ ਜਿਨ੍ਹਾਂ ਨੇ ਗੋਲੀਬਾਰੀ ਕਰਨ ਵਾਲਿਆਂ ਨੂੰ ਜ਼ਮੀਨੀ ਸਹਾਇਤਾ ਪ੍ਰਦਾਨ ਕੀਤੀ। ਉਨ੍ਹਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ। ਕਬੱਡੀ ਟੂਰਨਾਮੈਂਟਾਂ ‘ਚ ਦਬਦਬੇ ਨੂੰ ਲੈ ਕੇ ਰਾਣਾ ਬਲਾਚੌਰੀਆ ਦਾ ਕਤਲ ਕੀਤਾ ਗਿਆ।
ਇਹ ਵੀ ਪੜ੍ਹੋ : ਮੋਹਾਲੀ ‘ਚ ਰਾਣਾ ਬਲਾਚੌਰੀਆ ਦਾ ਪੋਸਟਮਾਰਟਮ: ਸਿਵਲ ਹਸਪਤਾਲ ਪਹੁੰਚੀ ਦੇ/ਹ; ਕੱਲ੍ਹ ਟੂਰਨਾਮੈਂਟ ਦੌਰਾਨ ਮਾਰੀ ਗਈ ਸੀ ਗੋ/ਲੀ
ਐੱਸ.ਐੱਸ.ਪੀ. ਨੇ ਕਿਹਾ ਕਿ ਰਾਣਾ ਬਲਾਚੌਰੀਆ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜਿਆ ਹੋਇਆ ਹੈ। ਟੂਰਨਾਮੈਂਟ ਦੀ ਇਜਾਜ਼ਤ ਸੀ ਅਤੇ ਉੱਥੇ ਪੁਲਿਸ ਤਾਇਨਾਤ ਸੀ। ਹਮਲੇ ਤੋਂ ਬਾਅਦ, ਨਿਸ਼ਾਨੇਬਾਜ਼ ਬਾਈਕ ‘ਤੇ ਭੱਜ ਗਏ। ਆਦਿਤਿਆ ਕਪੂਰ ਅਤੇ ਕਰਨ ਪਾਠਕ ਇੱਕ ਗੈਂਗ ਨਾਲ ਜੁੜੇ ਹੋਏ ਹਨ। ਆਦਿਤਿਆ ਵਿਰੁੱਧ 13 ਮਾਮਲੇ ਅਤੇ ਕਰਨ ਵਿਰੁੱਧ ਦੋ ਮਾਮਲੇ ਦਰਜ ਹਨ। ਰਾਣਾ ਬਲਾਚੌਰੀਆ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
























