ਪੰਜਾਬ ਕਾਂਗਰਸ ਵਿਚ ਨਵਜੋਤ ਸਿੱਧੂ ਨੂੰ ਲੈ ਕੇ ਘਮਾਸਾਨ ਜਾਰੀ ਹੈ। ਹੁਣ ਰਵਨੀਤ ਬਿੱਟੂ ਨੇ ਸਿੱਧੂ ਨੂੰ ਲੈ ਕੇ ਤੰਜ ਕੱਸਿਆ ਹੈ। ਬਿੱਟੂ ਨੇ ਕਿਹਾ ਕਿ ਲੋਕਾਂ ਲਈ ਕੋਈ ਵੀ ਰਾਹਤ ਸਕੀਮ ਤੇ ਪੈਕੇਜ ਐਲਾਨ ਕਰਨ ਤੋਂ ਪਹਿਲਾਂ ਸਿੱਧੂ ਨੂੰ ਖੁਸ਼ ਕਰ ਲਓ ਨਹੀਂ ਤਾਂ ਇਹ ਫਿਰ ਸਰਕਾਰ ‘ਤੇ ਹੀ ਸਵਾਲ ਚੁੱਕਣਗੇ। ਬਿੱਟੂ ਨੇ ਸਿੱਧੂ ‘ਤੇ ਇਹ ਹਮਲਾ ਉਦੋਂ ਬੋਲਿਆ ਹੈ, ਜਦੋਂ ਪੰਜਾਬ ਮੰਤਰੀ ਮੰਡਲ ਪੈਟਰੋਲ, ਡੀਜ਼ਲ ਕੀਮਤਾਂ ‘ਤੇ ਵੈਟ ਘਟਾਉਣ ਨੂੰ ਲੈ ਕੇ ਅਹਿਮ ਫ਼ੈਸਲਾ ਕਰ ਸਕਦਾ ਹੈ।
ਗੌਰਤਲਬ ਹੈ ਕਿ ਪਿਛਲੀ ਵਾਰ ਪੰਜਾਬ ਸਰਕਾਰ ਨੇ ਬਿਜਲੀ ਸਸਤੀ ਕੀਤੀ ਸੀ ਤਾਂ ਇਕ ਜਨਤਕ ਮੰਚ ‘ਤੇ ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ‘ਤੇ ਸਵਾਲ ਦਾਗੇ ਸਨ। ਉਨ੍ਹਾਂ ਇਸ ਨੂੰ ਲੈ ਕੇ ਕਿਹਾ ਸੀ ਕਿ ਲੋਕਾਂ ਨੂੰ ਚੋਣਾਂ ਨੇੜੇ ਲੌਲੀਪੌਪ ਨਹੀਂ, ਰੋਡਮੈਪ ਚਾਹੀਦਾ ਹੈ। ਇਸ ਪਿੱਛੋਂ ਉਹ ਸੀ. ਐੱਮ. ਚੰਨੀ ਨਾਲ ਕੇਦਾਰਨਾਥ ਵੀ ਗਏ ਸਨ, ਜਿੱਥੇ ਦੋਵੇਂ ਨੇਤਾ ਇੱਕਠੇ ਦਿਸੇ ਪਰ ਉੱਥੋਂ ਆਉਣ ਪਿੱਛੋਂ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਫਿਰ ਆਪਣੀ ਹੀ ਸਰਕਾਰ ਘੇਰ ਲਈ, ਜਿਸ ‘ਤੇ ਰਵਨੀਤ ਬਿੱਟੂ ਨੇ ਤੰਜ ਕਸਦੇ ਹੋਏ ਕਿਹਾ ਸੀ ਕਿ ‘ਕੇਦਾਰਨਾਥ ਸਮਝੌਤਾ’ ਟੁੱਟਿਆ।
ਵੀਡੀਓ ਲਈ ਕਲਿੱਕ ਕਰੋ -: