ਮੋਹਾਲੀ ਦੇ ਸੈਕਟਰ 89 ਵਿਖੇ ਬੀਤੀ ਅੱਧੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਬੀ ਐੱਮ ਡਬਲਿਊ ਕਾਰ ਨੇ ਇੱਕ ਮੋਟਰਸਾਈਕਲ ਸਵਾਰ 2 ਨੌਜਵਾਨ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਉਸ ਦਾ ਦੋਸਤ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਸਾਹਿਬਪ੍ਰੀਤ ਸਿੰਘ ਹੋਈ ਹੈ।
ਪ੍ਰਾਪਤ ਜਾਣਕਾਰੀ ਮੋਟਰਸਾਈਕਲ ਨੂੰ ਮੁਹਾਲੀ ਦੇ ਸੈਕਟਰ 88/89 ਵਾਲੀ ਸੜਕ ਦੇ ਚੌਕ ’ਤੇ ਤੇਜ਼ ਰਫ਼ਤਾਰ ਬੀ ਐੱਮ ਡਬਲਿਊ ਕਾਰ ਨੇ ਟੱਕਰ ਮਾਰ ਦਿੱਤੀ। ਕਾਰ ਇੰਨੀ ਤੇਜ਼ ਸੀ ਕਿ ਹਾਦਸੇ ਮਗਰੋਂ ਉਹ ਕਈ ਪਲਟੇ ਖਾ ਗਈ। ਨੌਜਵਾਨਾਂ ਨਾਲ ਮੌਕੇ ’ਤੇ ਮੌਜੂਦ ਉਨ੍ਹਾਂ ਦੇ ਦੋਸਤਾਂ ਨੇ ਦੋਵਾਂ ਨੂੰ ਫੌਰੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਸਾਹਿਬਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੁਭਾਂਸ਼ੂ ਸ਼ੁਕਲਾ ਨੂੰ ਅਸ਼ੋਕ ਚੱਕਰ ਨਾਲ ਕੀਤਾ ਸਨਮਾਨਿਤ, ਪੁਲਾੜ ਸਟੇਸ਼ਨ ਜਾ ਕੇ ਰਚਿਆ ਸੀ ਇਤਿਹਾਸ
ਜ਼ਖਮੀ ਨੌਜਵਾਨ ਦਾ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਉਸ ਦੀਆਂ ਦੋਵੇਂ ਲੱਤਾਂ ਵਿਚ ਫਰੈਕਚਰ ਹੈ। ਹਾਦਸੇ ਵਿੱਚ ਜਾਨ ਗਵਾਉਣ ਵਾਲਾ ਨੌਜਵਾਨ ਸਾਹਿਬਪ੍ਰੀਤ ਸੋਹਾਣਾ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ, ਸਾਹਿਬਪ੍ਰੀਤ ਆਪਣੇ ਘਰ ਦਾ ਇਕਲੌਤਾ ਚਿਰਾਗ ਸੀ।
ਵੀਡੀਓ ਲਈ ਕਲਿੱਕ ਕਰੋ -:
























