ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਵਿਖੇ ਕਰਵਾਏ ਗਏ ਰਾਸ਼ਟਰ ਪੱਧਰੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਮੁਰਮੂ ਤੋਂ ਨਯਾ ਨੰਗਲ, ਸ਼ਿਵਾਲਿਕ ਐਵੇਨਿਯੂ ਦੀ ਦਿਵਯਾ ਸ਼ਰਮਾ ਨੇ ਰਾਸ਼ਟਰੀ ਪੁਰਸਕਾਰ ਹਾਸਿਲ ਕਰ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ । ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਦਿਵਯਾ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ ਹੈ ।
ਦੱਸ ਦੇਈਏ ਕਿ ਦਿੱਲੀ ਵਿਖੇ ਕਰਵਾਏ ਗਏ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਮੁਰਮੂ ਵੱਲੋਂ ਉਨ੍ਹਾਂ ਦਿਵਿਯਾਂਗ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਹੁਨਰ ਰਾਹੀਂ ਦੁਨੀਆਂ ਵਿੱਚ ਵੱਖਰੀ ਪਹਿਚਾਣ ਬਣਾਈ ਹੈ । ਦੱਸਿਆ ਜਾ ਰਿਹਾ ਕਿ ਦਿਵਿਯਾ ਦੀ ਮਾਤਾ ਨਯਾ ਨੰਗਲ ਐਨਐੱਫਐਲ ਸਕੂਲ ਵਿੱਚ ਬਤੌਰ ਟੀਚਰ ਸੀ ਤੇ ਪਿਤਾ ਲੁਧਿਆਣਾ ਦੀ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦੇ ਸਨ। ਦਿਵਯਾ ਦੀ ਇੱਕ ਹੋਰ ਭੈਣ ਤੇ ਭਰਾ ਹੈ। ਦਿਵਯਾ ਨੇ 6ਵੀਂ ਜਮਾਤ ਤੱਕ ਹੀ ਸਕੂਲ ਵਿੱਚ ਪੜ੍ਹਾਈ ਕੀਤੀ ਤੇ ਸਕੂਲ ਵਾਲਿਆਂ ਨੇ ਫਿਰ ਇਹ ਕਹਿ ਦਿੱਤਾ ਕਿ ਇਸ ਸਪੈਸ਼ਲ ਬੱਚੀ ਲਈ ਸਾਡੇ ਕੋਲ ਜ਼ਿਆਦਾ ਕਾਬਿਲ ਟੀਚਰ ਨਹੀਂ ਹੈ । ਦੱਸ ਦੇਈਏ ਕਿ ਦਿਵਯਾ ਅੱਖਾਂ ਤੋਂ ਬਹੁਤ ਘੱਟ ਵੇਖ ਸਕਦੀ ਹੈ ਪਰ ਉਸਦੇ ਤੇਜ ਦਿਮਾਗ ਨੇ ਅੱਜ ਪੂਰੇ ਦੇਸ਼ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਹੈ ।
ਇਹ ਵੀ ਪੜ੍ਹੋ: ਬਠਿੰਡਾ ‘ਚ ਕਾਂਸਟੇਬਲ ਤੇ ਉਸ ਦੀ ਪਤਨੀ ਦਾ ਕ.ਤਲ, ਕੁੜੀ ਦੇ ਭਰਾ ‘ਤੇ ਲੱਗੇ ਹੱ.ਤਿਆ ਦੇ ਇਲਜ਼ਾਮ
ਦੱਸਿਆ ਜਾ ਰਿਹਾ ਹੈ ਕਿ ਦਿਵਯਾ ਨੇ ਸਾਰੀ ਪੜ੍ਹਾਈ ਘਰ ਬੈਠ ਕੇ ਹੀ ਕੀਤੀ ਤੇ ਅੱਜ ਉਹ ਆਈਟੀ ਸੈਕਟਰ ਵਿੱਚ ਨੌਕਰੀ ਕਰਨ ਦੇ ਨਾਲ ਨਾਲ 112 ਦੇਸ਼ਾਂ ਵਿੱਚ ਚੱਲਣ ਵਾਲੇ ਰੇਡੀਓ ਚੈਨਲ ਤੇ ਦਿਵਿਯਾਂਗ ਲੋਕਾਂ ਨੂੰ ਮੋਟੀਵੇਟ ਵੀ ਕਰ ਰਹੀ ਹੈ । ਇਸ ਤੋਂ ਇਲਾਵਾ ਉਹ ਮਾਰਸ਼ਲਆਰਟ ਵਿੱਚ ਬਲਿਊ ਬੈਲਟ ਵੀ ਹਾਸਿਲ ਕਰ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ : –