ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਪੁਲਿਸ ਨੇ ਇੱਕ ਵਿਦੇਸ਼ੀ ਲੜਕੀ ਨੂੰ ਕਾਬੂ ਕੀਤਾ ਹੈ। ਫੜੀ ਗਈ ਲੜਕੀ ਮੂਲ ਰੂਪ ਤੋਂ ਰੂਸ ਦੀ ਹੈ। ਉਸ ਦੇ ਵੀਜ਼ੇ ਦੀ ਮਿਆਦ ਪੰਜ ਸਾਲ ਪਹਿਲਾਂ ਖਤਮ ਹੋ ਗਈ ਸੀ ਅਤੇ ਉਹ ਇਸ ਤੋਂ ਪਹਿਲਾਂ ਗੈਰ-ਕਾਨੂੰਨੀ ਤੌਰ ‘ਤੇ ਦਿੱਲੀ ਵਿਚ ਰਹਿ ਰਹੀ ਸੀ ਅਤੇ ਪਿਛਲੇ ਸਾਲ ਉਹ ਜਲੰਧਰ ਸ਼ਿਫਟ ਹੋ ਗਈ ਸੀ।
ਉਹ ਜਲੰਧਰ ਦੀ ਮਸ਼ਹੂਰ ਹਾਊਸਿੰਗ ਸੁਸਾਇਟੀ ਵਿਖੇ ਪੇਇੰਗ ਗੈਸਟ ਸੀ। ਗ੍ਰਿਫਤਾਰ ਰੂਸੀ ਲੜਕੀ ਦੀਆਂ ਗਤੀਵਿਧੀਆਂ ਵੀ ਸ਼ੱਕੀ ਪਾਈਆਂ ਗਈਆਂ ਹਨ। ਉਸ ਦਾ ਇਕ ਬੈਂਕ ਖਾਤਾ ਵੀ ਪੁਲਿਸ ਨੇ ਫੜਿਆ ਹੈ, ਜੋ ਉਸ ਨੇ ਭਾਰਤ ਦੇਸ਼ ਦੇ ਜਾਅਲੀ ਦਸਤਾਵੇਜ਼ ਬਣਾ ਕੇ ਖੋਲ੍ਹਿਆ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ‘ਚ ਵੀ ਕੁਝ ਲੋਕ ਉਸ ਦੇ ਸੰਪਰਕ ‘ਚ ਸਨ ਅਤੇ ਇਹ ਰੂਸੀ ਲੜਕੀ ਅਕਸਰ ਜੰਮੂ-ਕਸ਼ਮੀਰ ਆਉਂਦੀ ਰਹਿੰਦੀ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਰੂਸੀ ਲੜਕੀ ਦੇ ਵੀਜ਼ੇ ਦੀ ਮਿਆਦ 2017 ‘ਚ ਖਤਮ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਲੜਕੀ ਨੇ ਨਾ ਤਾਂ ਆਪਣੇ ਰੂਸੀ ਘਰ ਨਾਲ ਸੰਪਰਕ ਕੀਤਾ ਅਤੇ ਨਾ ਹੀ ਕਿਸੇ ਪੁਲਿਸ ਸਟੇਸ਼ਨ ਨੂੰ ਆਪਣੇ ਬਾਰੇ ਕੋਈ ਜਾਣਕਾਰੀ ਦਿੱਤੀ। ਭਾਰਤ ਦੇਸ਼ ਵਿੱਚ ਰਹਿ ਕੇ, ਆਪਣੇ ਬਾਰੇ ਜਾਣਕਾਰੀ ਛੁਪਾ ਕੇ, ਥਾਂ-ਥਾਂ ਰਹਿ ਰਹੀ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ ਹਾਈਟਸ ਸਥਿਤ ਫਲੈਟ ਦੇ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਫਲੈਟ ਮਾਲਕ ਤੋਂ ਦਸਤਾਵੇਜ਼ ਵੀ ਮੰਗੇ ਜਾਣਗੇ ਕਿ ਉਸ ਨੇ ਆਪਣਾ ਫਲੈਟ ਕਿਸ ਆਧਾਰ ‘ਤੇ ਵਿਦੇਸ਼ੀ ਮੂਲ ਦੀ ਲੜਕੀ ਨੂੰ ਕਿਰਾਏ ‘ਤੇ ਦਿੱਤਾ ਸੀ। ਪੁਲਿਸ ਨੂੰ ਉਸ ਏਜੰਟ ਬਾਰੇ ਵੀ ਪਤਾ ਲੱਗਾ ਹੈ, ਜਿਸ ਨੇ ਵਿਦੇਸ਼ੀ ਲੜਕੀ ਨੂੰ ਪੇਇੰਗ ਗੈਸਟ ਵਜੋਂ ਜਲੰਧਰ ਹਾਈਟਸ ‘ਚ ਕਿਰਾਏ ‘ਤੇ ਫਲੈਟ ਦਿੱਤਾ ਸੀ।