ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਸਵੇਰੇ 8 ਵਜੇ ਤੋਂ ਵੋਟਿੰਗ ਚੱਲ ਰਹੀ ਹੈ, ਪਰ ਇਸ ਨੇ ਅਜੇ ਗਤੀ ਨਹੀਂ ਫੜੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਸੀਟ ਲਈ 1 ਵਜੇ ਤੱਕ ਕਰੀਬ 22.21 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ ‘ਤੇ ਕਤਾਰਾਂ ਨਜ਼ਰ ਆ ਰਹੀਆਂ ਸਨ, ਪਰ ਫਿਰ ਵੀ ਕਈ ਬੂਥਾਂ ‘ਤੇ ਵੋਟਰਾਂ ਦੀ ਗਿਣਤੀ ਘੱਟ ਰਹੀ। ਵੈਸੇ ਤਾਂ ਕਈ ਥਾਵਾਂ ‘ਤੇ ਵੋਟਾਂ ਪਾਉਣ ਲਈ ਲੋਕਾਂ ‘ਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ ਅਤੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
ਜ਼ਿਮਨੀ ਚੋਣ ‘ਚ ਦੁਪਹਿਰ 1 ਵਜੇ ਤਕ ਕੁੱਲ 22.21 ਫੀਸਦੀ ਵੋਟਿੰਗ ਹੋਈ ਹੈ। ਵਿਧਾਨ ਸਭਾ ਹਲਕਾ ਲਹਿਰਾ 23 ਫੀਸਦੀ, ਵਿਧਾਨ ਸਭਾ ਹਲਕਾ ਦਿੜ੍ਹਬਾ 24.41, ਸੁਨਾਮ 24.9, ਭਦੌੜ 22.58, ਬਰਨਾਲਾ 21.8, ਮਹਿਲਕਲਾਂ 20, ਮਾਲੇਰਕੋਟਲਾ 22.5, ਹਲਕਾ ਧੂਰੀ 18, ਹਲਕਾ ਸੰਗਰੂਰ 22 ਫੀਸਦੀ ਵੋਟਿੰਗ ਹੋਈ। ਸੰਗਰੂਰ ਲੋਕ ਸਭਾ ਹਲਕੇ ਵਿੱਚ 13 ਫੀਸਦੀ, ਹਲਕਾ ਗੜ੍ਹਾ ਵਿਧਾਨ ਸਭਾ ਹਲਕੇ ਵਿੱਚ 13.71, ਸੁਨਾਮ 14 ਫੀਸਦੀ, ਭਦੌੜ 14.53, ਬਰਨਾਲਾ 16.40 ਫੀਸਦੀ, ਮਹਿਲ ਕਲਾਂ 15 ਫੀਸਦੀ, ਮਾਲੇਰਕੋਟਲਾ 15.86 ਫੀਸਦੀ, ਹਲਕਾ ਧੂਰੀ ਵਿੱਚ 8 ਫੀਸਦੀ ਅਤੇ ਸੰਗਰੂਰ ਵਿਧਾਨ ਸਭਾ ਹਲਕੇ ਵਿੱਚ ਹਲਕੀ ਹਲਚਲ ਹੈ। 12 ਫੀਸਦੀ ਵੋਟਿੰਗ ਹੋਈ ਹੈ।
ਇਹ ਵੀ ਪੜ੍ਹੋ: ਲੇਹ-ਲੱਦਾਖ ‘ਚ ਦੇਸ਼ ਦੀ ਰਾਖੀ ਕਰਦਾ ਪਿੰਡ ਸਲੌਦੀ ਦਾ ਨੌਜਵਾਨ ਹੋਇਆ ਸ਼ਹੀਦ
ਉੱਥੇ ਹੀ ਸਵੇਰੇ 11 ਵਜੇ ਤੱਕ ਹੋਈ 12.75 ਫ਼ੀਸਦੀ ਵੋਟਿੰਗ ਵਿੱਚੋਂ ਸਭ ਤੋਂ ਜ਼ਿਆਦਾ 15.86 ਫ਼ੀਸਦੀ ਵੋਟਿੰਗ ਮਲੇਰਕੋਟਲਾ ਵਿੱਚ ਹੋਈ। ਇਸ ਤੋਂ ਬਾਅਦ ਸੁਨਾਮ 14.8% ਵੋਟਿੰਗ ਨਾਲ ਦੂਜੇ ਨੰਬਰ ‘ਤੇ ਅਤੇ 13.71 ਫ਼ੀਸਦੀ ਵੋਟਿੰਗ ਨਾਲ ਦਿੜਬਾ ਤੀਜੇ ਨੰਬਰ ‘ਤੇ ਰਿਹਾ।
ਦੱਸ ਦੇਈਏ ਕਿ ਇਨ੍ਹਾਂ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਸੰਗਰੂਰ ਸੀਟ ‘ਤੇ ਕੁੱਲ 15 ਲੱਖ 69 ਹਜ਼ਾਰ 240 ਵੋਟਰ ਹਨ । ਜਿਨ੍ਹਾਂ ਵਿੱਚ 8 ਲੱਖ 30 ਹਜ਼ਾਰ 56 ਪੁਰਸ਼ ਅਤੇ 7 ਲੱਖ 39 ਹਜ਼ਾਰ 140 ਮਹਿਲਾ ਵੋਟਰ ਹਨ । ਇਹ ਉਪ ਚੋਣ ਆਮ ਆਦਮੀ ਪਾਰਟੀ ਲਈ ਬਹੁਤ ਅਹਿਮ ਹੈ । ਪੰਜਾਬ ਵਿੱਚ ਸਰਕਾਰ ਬਣਨ ਤੋਂ ਕਰੀਬ 100 ਦਿਨ ਬਾਅਦ ‘ਆਪ’ ਦੀ ਇਹ ਪਹਿਲੀ ਚੋਣ ਹੈ।
ਵੀਡੀਓ ਲਈ ਕਲਿੱਕ ਕਰੋ -: