Sarbat da bhala lab: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੈਨਜਿੰਗ ਟਰੱਸਟੀ ਡਾ. ਐਸ.ਪੀ. ਓਬਰਾਏ ਵਲੋਂ ਇੱਕ ਹੋਰ ਬਹੁਤ ਵੱਡਾ ਉਪਰਾਲਾ ਕਰਦੇ ਹੋਏ ਰੋਪੜ ਜ਼ਿਲੇ ਦੇ ਪੁਲਿਸ ਲਾਇਨ ਹਸਪਤਾਲ ਵਿੱਚ ਇਕ ਲੈਬ ਦਾ ਉਦਘਾਟਨ ਕੀਤਾ ਗਇਆ ਜਿਸ ਵਿੱਚ ਸੈਮੀ ਆਟੋ ਐਨੀਲਾਇਜਰ ਮਸ਼ੀਨ ਦਿੱਤੀਆ ਗਈਆ। ਇਸ ਮੋਕੇ ਤੇ ਡਾ. ਐਚ. ਐਨ ਸ਼ਰਮਾ ਸਿਵਲ ਸਰਜਨ , ਡਾ. ਅਰੂਨ ਗੁਪਤਾ ਐਸ.ਪੀ. ਹੈਡ ਕੁਆਟਰ ਸ਼੍ਰੀ ਜਗਜੀਤ ਸਿੰਘ ਜਲ੍ਹਾ ਪੀ. ਪੀ. ਐਸ ਸੁਪਰੀਡੇਂਟ ਪੁਲਿਸ ਅਤੇ ਪੁਲਿਸ ਦਾ ਸਾਰਾ ਸਟਾਫ ਮੋਜੂਦ ਸਨ।ਇਸ ਲੈਬ ਵਿੱਚ ਜਿਹੜਾ ਪੁਰੇ ਸ਼ਰੀਰ ਦਾ ਬੱਲਡ ਟੈਸਟ ਬਜ਼ਾਰ ਵਿੱਚ 3200/- ਦਾ ਹੁੰਦਾ ਹੈ ਉਹੀ ਟੈਸਟ ਇਸ ਲੈਬ ਵਿੱਚ 300/- ਦਾ ਹੋਵੇਗਾ ਅਤੇ ਇ.ਸੀ.ਜੀ. ਸਿਰਫ 15/- ਰੁਪਏ ਦਾ ਹੋਵੇਗੀ।ਇਹ ਸਾਰੇ ਟੈਸਟ ਬਜ਼ਾਰ ਦੇ ਰੇਟਾਂ ਤੋਂ 10% ਰੇਟ ਤੇ ਕੀਤੇ ਜਾਣਗੇ।
ਇਹ ਲੈਬ ਉੱਥੇ ਰਹਿੰਦੇ 1100 ਪੁਲਿਸ ਸਟਾਫ ਅਤੇ ਉਹਨਾਂ ਦੀ ਫੈਮਲੀ ਵਾਸਤੇ ਅਤੇ ਆਮ ਜਨਤਾ ਵੀ ਉੱਥੇ ਜਾ ਕੇ ਟੈਸਟ ਕਰਵਾ ਸਕਦੀ ਹੈ।ਇਹ ਲੈਬ ਨੋ ਪ੍ਰੋਫਿਟ ਨੋ ਲੋਸ ਤੇ ਚਲੇਗੀ ।ਇਸ ਮੋਕੇ ਤੇ ਪੁਲਿਸ ਸਟਾਫ ਅਤੇ ਡਾ. ਐਚ.ਐਨ ਸ਼ਰਮਾ ਸਿਵਲ ਸਰਜਨ ਨੇ ਡਾ. ਐਸ. ਪੀ . ਸਿੰਘ ਓਬਰਾਏ ਜੀ ਦਾ ਬਹੂਤ ਬਹੁਤ ਧੰਨਵਾਦ ਕੀਤਾ ਅਤੇ ਇਹਨਾਂ ਵਲੋਂ ਕੀਤੇ ਜਾ ਰਹੇ ਕੰਮਾ ਦੀ ਸ਼ਲਾਯਾ ਕੀਤੀ ।ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕੀ ਇਸ ਲੈਬ ਵਿੱਚ ਹੋਰ ਜਿਹੜੇ ਸਮਾਨ ਦੀ ਜ਼ਰੂਰਤ ਹੋਵੇਗੀ ਉਹਨਾਂ ਦੀ ਪੂਰਤੀ ਕਰਣਗੇ । ਇਸ ਟਰੱਸਟ ਵਲੋਂ ਪੰਜਾਬ ਵਿੱਚ 32 ਲੈਬ ਖੋਲਣ ਦਾ ਟੀਚਾਂ ਹੈ ਜਿਸ ਵਿੱਚ 16 ਖੋਲ ਚੁਕੀਆਂ ਹਨ ਅਤੇ 17 ਲੈਬ ਰੋਪੜ ਵਿੱਚ ਖੋਲੀ ਗਈ।ਇਸ ਟਰੱਸਟ ਵਲੋਂ ਪੂਰੇ ਪੰਜਾਬ ਵਿੱਚ 98 ਡਾਇਲਸੀਸ ਯੂਨਟ ਚਲ ਰਹੇ ਹਨ। ਇਸ ਦੌਰਾਨ ਐਸ.ਪੀ. ਹੈਡ ਕੁਆਟਰ ਸ਼੍ਰੀ ਜਗਜੀਤ ਸਿੰਘ ਜਲ੍ਹਾ ਨੇ ਕਿਹਾ ਕਿ ਇਸ ਲੈਬ ਦੀ ਸ਼ੁਰੂੂਆਤ ਦੇ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਨੂੰ ਹੋਰ ਵੀ ਮਜਬੂਤੀ ਮਿਲੇਗੀ ਅਤੇ ਇਸ ਲੈਬੋਰੋਟਰੀ ਦੇ ਵਿੱਚ ਸਸਤੇ ਰੇਟਾਂ ਨਾਲ ਮਰੀਜ ਆਪਣਾ ਟੈਸਟ ਕਰਵਾ ਸਕਣਗੇ। ਇਸ ਮੋਕੇ ਤੇ ਟਰੱਸਟ ਦੇ ਵੱਖ ਵੱਖ ਮੈਬਰ ਮੌਜੂਦ ਸਨ ।