Schools are being : ਜਲੰਧਰ : ਕੋਰੋਨਾ ਮਹਾਮਾਰੀ ਕਾਰਨ ਸਕੂਲ, ਕਾਲਜ ਤੇ ਸਾਰੀਆਂ ਵਿੱਦਿਅਕ ਸੰਸਥਾਵਾਂ ਲਗਭਗ 7 ਮਹੀਨੇ ਤੋਂ ਬੰਦ ਪਈਆਂ ਹਨ ਤੇ ਹੁਣ ਪੰਜਾਬ ਸਰਕਾਰ ਵੱਲੋਂ ਕੱਲ੍ਹ 19 ਅਕਤੂਬਰ ਤੋਂ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਵਿਦਿਆਰਥੀ ਹੁਣ ਕਲਾਸਾਂ ‘ਚ ਬੈਠ ਕੇ ਵਿਦਿਆਰਥੀ ਪੜ੍ਹਾਈ ਕਰ ਸਕਣਗੇ। ਹੁਣ ਕੋਵਿਡ-19 ਕਾਰਨ ਹਰੇਕ ਕਲਾਸ ‘ਚ ਸਿਰਫ 20 ਵਿਦਿਆਰਥੀ ਦੀ ਬੈਠਣਗੇ। ਸੋਮਵਾਰ ਤੋਂ ਸਕੂਲ ਖੋਲ੍ਹਣ ਲਈ ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਸਕੂਲਾਂ ਦੀਆਂ ਕਲਾਸਾਂ ‘ਚ ਸੈਨੇਟਾਈਜ਼ੇਸ਼ਨ ਦਾ ਸਪਰੇਅ ਕਰਵਾਇਆ ਜਾਵੇਗਾ।
ਸੀਟਿੰਗ ਪ੍ਰਬੰਧਾਂ ਨੂੰ ਧਿਆਨ ‘ਚ ਰੱਖਦੇ ਹੋਏ ਕਲਾਸਾਂ ‘ਚ ਬੈਂਚ ਲਗਾਏ ਗਏ ਹਨ। ਕਲਾਸ ‘ਚ ਹਰੇਕ ਬੈਂਚ ‘ਤੇ ਇੱਕ ਹੀ ਵਿਦਿਆਰਥੀ ਬੈਠ ਸਕੇਗਾ। ਟੀਚਰ ਤੇ ਵਿਦਿਆਰਥੀ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਸਕੂਲ ਮੁਖੀਆਂ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਹਰਿੰਦਰਪਾਲ ਸਿੰਘ ਮੁਤਾਬਕ ਕੋਵਿਡ-19 ਨਾਲ ਸਬੰਧਤ ਸਾਵਧਾਨੀਆਂ ਦਾ ਪਾਲਣ ਕਰਦੇ ਹੋਏ ਜਿਲ੍ਹੇ ਭਰ ‘ਚ ਸਕੂਲ ਖੁੱਲ੍ਹਣ ਨੂੰ ਤਿਆਰ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜਾਰਾ ਦੀ ਪ੍ਰਿੰਸੀਪਲ ਕੁਲਦੀਪ ਕੌਰ ਨੇ ਦੱਸਿਆ ਕਿ ਕੋਵਿਡ ਦੇ ਹਾਲਾਤ ਸਾਧਾਰਨ ਹੋਣ ਲੱਗੇ ਹਨ ਪਰ ਸਾਵਧਾਨੀ ਰੱਖਣੀ ਹੁਣ ਵੀ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਕਲਾਸਾਂ, ਵਾਟਰ ਪੁਆਇੰਟ ਆਦਿ ‘ਚ ਸੈਨੇਟਾਈਜਰ ਦਾ ਸਪਰੇਅ ਕਰਵਾ ਕੇ ਵਿਵਸਥਾ ਠੀਕ ਕੀਤੀ ਜਾਵੇਗੀ। ਕਲਾਸਾਂ ‘ਚ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਜਾਵੇਗਾ। ਜੋ ਵਿਦਿਆਰਥੀ ਸਕੂਲ ਆਉਂਦੇ ਹਨ ਉਨ੍ਹਾਂ ਸਾਰਿਆਂ ਦਾ ਸਵਾਗਤ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਜੋ ਵਿਦਿਆਰਥੀ ਘਰ ‘ਤੇ ਹਨ ਉਨ੍ਹਾਂ ਲਈ ਵੀ ਆਨਲਾਈਨ ਕਲਾਸ ਦਾ ਕੰਮ ਜਾਰੀ ਰਹੇਗਾ।