Several women lawyers : ਜਲੰਧਰ : ਵਿਦੇਸ਼ੀ ਨੰਬਰ ਨਾਲ ਇੰਟਰਨੈਟ ਕਾਲਿੰਗ ਕਰਕੇ ਜਲੰਧਰ ਦੀ ਮਹਿਲਾ ਵਕੀਲਾਂ ਨੂੰ ਪ੍ਰੇਸ਼ਾਨ ਕਰਨ ਦੇ ਨਾਲ ਧਮਕਾਇਆ ਜਾ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਸਗੋਂ ਦੋਸ਼ੀ ਪਿਛਲੇ 6 ਸਾਲਾਂ ਤੋਂ ਇਹ ਕਰਤੂਤ ਕਰ ਰਿਹਾ ਹੈ। ਇਸ ਲਈ ਜਿਲ੍ਹਾ ਕੋਰਟ ਕੰਪਲੈਕਸ ‘ਚ ਪ੍ਰੈਕਟਿਸ ਕਰ ਰਹੀ ਮਹਿਲਾ ਵਕੀਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਦੋਸ਼ੀ ਮਹਿਲਾ ਵਕੀਲਾਂ ਨੂੰ ਗਾਲ੍ਹਾਂ ਵੀ ਕੱਢਦਾ ਹੈ।
ਜਲੰਧਰ ਕੋਰਟ ‘ਚ ਪ੍ਰੈਕਟਿਸ ਕਰ ਰਹੀ ਮਹਿਲਾ ਐਡਵੋਕੇਟ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਮੋਬਾਈਲ ‘ਤੇ ਕਿਸੇ ਅਣਪਛਾਤੇ ਵੱਲੋਂ ਇੰਟਰਨੈਟ ਕਾਲ ਆ ਰਹੇ ਹਨ। ਉਸ ਨੂੰ ਇਹ ਕਾਲ 30 ਜੁਲਾਈ ਨੂੰ ਆਈ ਸੀ। ਇਸ ‘ਚ ਕਾਲ ਕਰਨ ਵਾਲੇ ਨੇ ਉਸ ਕੋਲੋਂ ਇੱਕ ਹੋਰ ਮਹਿਲਾ ਵਕੀਲ ਦਾ ਨੰਬਰ ਮੰਗਿਆ। ਉਸ ਨੇ ਕਿਹਾ ਕਿ ਮਹਿਲਾ ਵਕੀਲ ਉਸ ਦੀ ਕਰੀਬੀ ਰਿਸ਼ਤੇਦਾਰ ਹੈ ਪਰ ਛੋਟੀ ਜਿਹੀ ਲੜਾਈ ਕਾਰਨ ਨਾਰਾਜ਼ ਚੱਲ ਰਹੀ ਹੈ। ਉਸ ਨੇ ਤੁਰੰਤ ਦੂਜੀ ਮਹਿਲਾ ਐਡਵੋਕੇਟ ਨੂੰ ਵੀ ਕਾਨਫਰੰਸ ਕਾਲ ‘ਚ ਲੈ ਲਿਆ ਫਿਰ ਉਕਤ ਮਹਿਲਾ ਐਡਵੋਕੇਟ ਨੇ ਕਾਲ ਕਰਨ ਵਾਲੇ ਦੋਸ਼ੀ ਤੋਂ ਪੁੱਛਿਆ ਕਿ ਉਸ ਨੂੰ ਉਸ ਦਾ ਨੰਬਰ ਕਿਉਂ ਚਾਹੀਦਾ ਹੈ ਤਾਂ ਇਸ ‘ਤੇ ਉਸ ਨੇ ਕਾਲ ਕੱਟ ਦਿੱਤੀ।
ਦੋਸ਼ੀ ਉਨ੍ਹਾਂ ਨੂੰ ਲਗਾਤਾਰ ਇੰਟਰਨੈਟ ਜ਼ਰੀਏ ਫੋਨ ਕਰਕੇ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਨੇ 6 ਹੋਰ ਮਹਿਲਾ ਵਕੀਲਾਂ ਦੇ ਨਾਂ ਵੀ ਦਿੱਤੇ ਜਿਨ੍ਹਾਂ ਨੂੰ ਦੋਸ਼ੀ ਇੰਟਰਨੈੱਟ ਜ਼ਰੀਏ ਕਾਲ ਕਰਕੇ ਪ੍ਰੇਸ਼ਾਨ ਕਰ ਰਿਹਾ ਹੈ। ਮਹਿਲਾ ਐਡਵੋਕੇਟ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੋ ਮਹਿਲਾ ਐਡਵੋਕੇਟਸ ਨੇ ਏ. ਸੀ. ਪੀ. ਨੂੰ ਇਸ ਦੀ ਸ਼ਿਕਾਇਤ ਕੀਤੀ ਸੀ ਪਰ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ। ਉਨ੍ਹਾਂ ਨੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਕਾਲ ਵਿਦੇਸ਼ ਤੋਂ ਕੀਤੀ ਜਾ ਰਹੀ ਹੈ। ਪੁਲਿਸ ਨੇ ਇੰਟਰਨੈਟ ਤੋਂ ਰਿਕਾਰਡ ਖੰਗਾਲਿਆ ਤਾਂ ਪਤਾ ਲੱਗਾ ਕਿ ਕਾਲ +447404482163, +447424599378 ਤੇ ਕੁਝ ਹੋਰ ਵਿਦੇਸ਼ੀ ਨੰਬਰਾਂ ਤੋਂ ਆ ਰਹੀ ਹੈ।