ਪਿਛਲੇ ਦਿਨੀਂ ਜੰਮੂ ਦੇ ਪੁੰਛ ਇਲਾਕੇ ਵਿੱਚ ਸ਼ਹਾਦਤ ਪਾਉਣ ਵਾਲੇ ਨੂਰਪੁਰਬੇਦੀ ਦੇ ਪਿੰਡ ਪੱਚਰੰਡਾ ਦੇ ਜਵਾਨ ਸ਼ਹੀਦ ਗੱਜਣ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਵੱਲੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਵਿਸ਼ਵ ਕੱਪ ਮੈਚ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ l
ਦਰਅਸਲ, ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਵਿਸ਼ਵ ਕੱਪ ਮੈਚ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਸ਼ਹੀਦ ਦੀ ਪਤਨੀ ਹਰਪ੍ਰੀਤ ਕੌਰ ਨੇ ਕਿਹਾ ਹੈ ਕਿ ਜਿੱਥੇ ਸਾਡੇ ਦੇਸ਼ ਦੇ ਜਵਾਨ ਸ਼ਹਾਦਤਾਂ ਪ੍ਰਾਪਤ ਕਰ ਰਹੇ ਹਨ, ਉੱਥੇ ਦੂਜੇ ਪਾਸੇ ਪਾਕਿਸਤਾਨ ਦੇ ਨਾਲ ਇਹ ਮੈਚ ਨਹੀਂ ਖੇਡਣਾ ਚਾਹੀਦਾ, ਕਿਉਂਕਿ ਪਾਕਿਸਤਾਨ ਵੱਖ-ਵਾਦੀਆਂ ਰਾਹੀਂ ਭਾਰਤੀ ਸੀਮਾ ‘ਤੇ ਖੂਨੀ ਖੇਡ ਖੇਡ ਰਿਹਾ ਹੈ l
ਇਹ ਵੀ ਪੜ੍ਹੋ: ਰੰਧਾਵਾ ਨਾਲ ਬਹਿਸ ਵਿਚਾਲੇ ਕੈਪਟਨ ਦਾ ਵੱਡਾ ਧਮਾਕਾ, ਸੋਨੀਆ ਗਾਂਧੀ ਦੀ ਅਰੂਸਾ ਨਾਲ ਫੋਟੋ ਕੀਤੀ ਟਵੀਟ
ਉਨ੍ਹਾਂ ਕਿਹਾ ਕਿ ਬਾਰਡਰਾਂ ‘ਤੇ ਜੋ ਜਵਾਨ ਸ਼ਹੀਦ ਹੋ ਰਹੇ ਹਨ ਉਹ ਪੰਜਾਬ ਦੇ ਕਿਸਾਨਾਂ ਦੇ ਬੇਟੇ ਹਨ, ਪਰ ਜੇਕਰ ਲੀਡਰਾਂ ਦੇ ਪੁੱਤ ਬਾਰਡਰਾਂ ‘ਤੇ ਭਾਰਤ ਮਾਤਾ ਦੀ ਰਾਖੀ ਕਰਨ ਤਾਂ ਮੰਨਣ ਵਾਲੀ ਗੱਲ ਹੋਵੇਗੀ l
ਉਨ੍ਹਾਂ ਕਿਹਾ ਹੈ ਕਿ ਆਏ ਦਿਨ ਨੌਜਵਾਨ ਬਾਰਡਰਾਂ ‘ਤੇ ਸ਼ਹਾਦਤ ਦੇ ਰਹੇ ਹਨ, ਪਰ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ ।
ਵੀਡੀਓ ਲਈ ਕਲਿੱਕ ਕਰੋ -: