Shameless self-promotion : ਚੰਡੀਗੜ੍ਹ : ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਿਵਾਸੀ ਇੱਕ ਬਜ਼ੁਰਗ ਔਰਤ ਨੇ ਆਪਣੀ ਨੂੰਹ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਬਜ਼ੁਰਗ ਦਾ ਦੋਸ਼ ਹੈ ਕਿ ਉਸ ਦੀ ਨੂੰਹ ਜਾਇਦਾਦ ਲੈਣ ਲਈ ਉਸ ਨੂੰ ਮਾਰਨਾ ਚਾਹੁੰਦੀ ਹੈ। ਬਜ਼ੁਰਗ ‘ਤੇ ਉਸ ਦੀ ਨੂੰਹ ਨੇ 15 ਨਵੰਬਰ ਨੂੰ ਗੁੰਡੇ ਭੇਜ ਕੇ ਹਮਲਾ ਕਰਵਾਇਆ ਅਤੇ ਉਸ ਨੂੰ ਕੜਾਕੇ ਦੀ ਠੰਡ ‘ਚ ਘਰ ਤੋਂ ਵੀ ਬਾਹਰ ਕੱਢਿਆ। ਬਜ਼ੁਰਗ ਦਾ ਦੋਸ਼ ਹੈ ਕਿ ਸਥਾਨਕ ਥਾਣਾ ਇੰਚਾਰਜ ਨੇ ਉਸ ਦੀ ਸ਼ਿਕਾਇਤ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਉਲਟਾ ਉਨ੍ਹਾਂ ‘ਤੇ ਹੀ 7/51 ਦਾ ਪਰਚਾ ਪਾ ਦਿੱਤਾ। ਹਾਲਾਂਕਿ ਉਨ੍ਹਾਂ ਕੋਲ ਇਸ ਹਮਲੇ ਦੀ ਸੀ. ਸੀ. ਟੀ. ਵੀ. ਫੁਟੇਜ ਤੇ ਹੋਰ ਸਬੂਤ ਵੀ ਹਨ। ਉਨ੍ਹਾਂ ਨੇ ਇਸ ਸਬੰਧੀ ਪੁਲਿਸ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ।
85 ਸਾਲਾ ਬਜ਼ੁਰਗ ਕੁਲਵਿੰਦਰ ਕੌਰ (ਪਤਨੀ ਸਵ. ਗੁਰਮੀਤ ਸਿੰਘ, ਨਿਵਾਸੀ ਮੋਹਾਲੀ, ਤਹਿਸੀਲ ਬੰਗਾ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਨੇ ਬੁੱਧਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ‘ਚ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਬੇਟੇ ਅਵਤਾਰ ਸਿੰਘ ਤੇ ਜੂਝਾਰ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ।ਆਪਣੀ ਸਾਰੀ ਜ਼ਮੀਨ ਜਾਇਦਾਦ ਪੋਤੀ ਦੇ ਨਾਂ ਕੀਤੀ ਹੋਈ ਹੈ।ਉਸ ਦੀ ਵੱਡੀ ਨੂੰਹ ਬਲਬੀਰ ਕੌਰ ਨੇ ਉਸ ਦੇ ਬੇਟੇ ਅਵਤਾਰ ਸਿੰਘ ਦੀ ਮੌਤ ਦੇ ਦੋ ਮਹੀਨੇ ਬਾਅਦ ਹੀ ਚੋਰੀ ਛਿਪੇ ਦੂਜੀ ਸ਼ਾਦੀ ਹਰਜਿੰਦਰ ਸਿੰਘ ਨਿਵਾਸੀ ਪਿੰਡ ਸ਼ੋਕਰਾਂ ਨਾਲ ਕਰ ਲਈ ਜੋ ਵਿਦੇਸ਼ ‘ਚ ਰਹਿੰਦੀ ਹੈ ਪਰ ਉਸ ਦੀ ਨਜ਼ਰ ਉਸ ਦੀ ਜ਼ਮੀਨ ਜਾਇਦਾਦ ‘ਤੇ ਹੈ। ਉਸ ਨੇ ਪ੍ਰੀਤੀ ਉਰਫ ਜਸਕਰਨ ਮੌਲੀ (ਬੇਟੀ ਹਰਵਿੰਦਰ ਸਿੰਘ ਨਿਵਾਸੀ ਨੰਗਲ ਖੇੜਾ, ਤਹਿਸੀਲ ਫਗਵਾੜਾ ਜਿਲ੍ਹਾ ਕਪੂਰਥਲਾ) ਨੂੰ ਕੇਅਰਟੇਕਰ ਬਣਾ ਕੇ ਜ਼ਬਰਦਸਤੀ ਉਨ੍ਹਾਂ ਦੇ ਘਰ ਰੱਖਿਆ ਹੋਇਆ ਹੈ। ਬਲਵੀਰ ਕੌਰ ਦੀ ਸ਼ਹਿ ‘ਤੇ ਪ੍ਰੀਤੀ ਉਸ ਨਾਲ ਮਾਰਕੁੱਟ ਕਰਦੀ ਹੈ ਤੇ ਆਏ ਦਿਨ ਕਹਿੰਦੀ ਰਹਿੰਦੀ ਹੈ ਕਿ ਜ਼ਮੀਨ ਜਾਇਦਾਦ ਨੂੰਹ ਦੇ ਨਾਂ ਕਰ ਦੇਵੇ ਨਹੀਂ ਤਾਂ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਵੇਗਾ।
ਬਜ਼ੁਰਗ ਮਹਿਲਾ ਨੇ ਤੰਗ ਆ ਕੇ SSP ਨਵਾਂਸ਼ਹਿਰ ਨਾਲ ਗੱਲਬਾਤ ਕੀਤੀ ਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਇਸ ‘ਤੇ ਐੱਸ. ਐੱਸ. ਪੀ. ਨੇ ਉਨ੍ਹਾਂ ਨੂੰ ਐੱਸ. ਡੀ. ਐੱਮ. ਬੰਗਾ ਸਾਹਿਬ ਕੋਲ ਆਪਣੀ ਦਰਖਾਸਤ ਦੇਣ ਨੂੰ ਕਿਹਾ। ਬਜ਼ੁਰਗ ਕੁਲਵਿੰਦਰ ਕੌਰ ਉਕਤ ਅਧਿਕਾਰੀ ਨਾਲ ਵੀ ਮਿਲੀ ਪਰ ਕੋਈ ਕਾਰਵਾਈ ਨਹੀਂ ਹੋਈ। ਬਜ਼ੁਰਗ ਦਾ ਕਹਿਣਾ ਹੈ ਕਿ ਜੇਕਰ ਕਲ੍ਹ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਸਾਰੀ ਜ਼ਿੰਮੇਵਾਰੀ ਬਲਬੀਰ ਕੌਰ, ਪ੍ਰੀਤੀ ਦੇ ਨਾਲ ਨਾਲ SHO, SSP ਤੇ SDM ਦੀ ਹੋਵੇਗੀ। ਕੁਲਵਿੰਦਰ ਕੌਰ ਨੇ ਆਪਣੀ ਦਰਖਾਸਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ DGP ਦਿਨਕਰ ਗੁਪਤਾ ਨੂੰ ਵੀ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ : Haryana ਦਾ Border ਟੱਪਣ ਲਈ ਕਿਸਾਨਾਂ ਨੇ ਖਿੱਚੀ ਤਿਆਰੀ ਦੇਖੋ Live ਤਸਵੀਰਾਂ