ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਪੰਜਾਬ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਹਰ ਪਾਰਟੀ ਵੱਡੇ ਆਗੂਆਂ ਸਣੇ ਕਲਾਕਾਰਾਂ, ਖਿਡਾਰੀਆਂ ਅਤੇ ਸਮਾਜ ਸੇਵੀਆਂ ਨੂੰ ਆਪਣੀ ਪਾਰਟੀ ‘ਚ ਸ਼ਾਮਿਲ ਕਰਵਾ ਰਹੀ ਹੈ।
ਉੱਥੇ ਹੀ ਹੁਣ ਪੰਜਾਬੀ ਅਦਕਾਰਾ ਅਤੇ ਗਾਇਕ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਵੀ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਟੀਵੀ ਅਦਾਕਾਰਾ ਅਤੇ ਬਿੱਗ ਬੌਸ 13 ਦੀ ਪ੍ਰਤੀਯੋਗੀ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਵੀ ਕਾਫੀ ਮਸ਼ਹੂਰ ਹੋ ਚੁੱਕੇ ਹਨ। ਉਨਾ ਨੇ ਆਪਣੀ ਬੇਟੀ ਸ਼ਹਿਨਾਜ਼ ਦੇ ਬਿੱਗ ਬੌਸ 13 ਵਿੱਚ ਰਹਿੰਦਿਆਂ ਨਾਮ ਕਮਾਇਆ ਸੀ। ਹੁਣ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਿਲ ਹੋਣ ਕਾਰਨ ਸੰਤੋਖ ਸਿੰਘ ਸੁੱਖ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ।
ਇਹ ਵੀ ਪੜ੍ਹੋ : ਲੁਧਿਆਣਾ ਬਲਾਸਟ ‘ਤੇ ਬੋਲੇ ਕੇਜਰੀਵਾਲ – ‘ਪੰਜਾਬ ‘ਚ ਬਹੁਤ ਕਮਜ਼ੋਰ ਸਰਕਾਰ, ਜੋ ਆਪਸ ਵਿੱਚ ਹੀ ਲੜ ਰਹੀ’
ਸ਼ਹਿਨਾਜ਼ ਗਿੱਲ ਦੇ ਬਿੱਗ ਬੌਸ 13 ਵਿੱਚ ਰਹਿੰਦੇ ਹੋਏ ਸੰਤੋਖ ਸਿੰਘ ਸੁੱਖ ਕਈ ਇੰਟਰਵਿਊਜ਼ ਵਿੱਚ ਆਪਣੀ ਬੇਟੀ ਬਾਰੇ ਗੱਲ ਕਰਦੇ ਸਨ। ਉਨ੍ਹਾਂ ਨੇ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੇ ਰਿਸ਼ਤੇ ਬਾਰੇ ਵੀ ਗੱਲ ਕੀਤੀ ਸੀ। ਸੰਤੋਖ ਸਿੰਘ ਸੁੱਖ ਆਪਣੀ ਬੇਬਾਕੀ ਲਈ ਜਾਣੇ ਜਾਂਦੇ ਹਨ। ਉਹ ਆਪਣੀ ਧੀ ਨੂੰ ਪਿਆਰ ਵੀ ਕਰਦੇ ਨੇ ਪਰ ਜਲਦੀ ਹੀ ਉਸ ਨਾਲ ਖਫ਼ਾ ਵੀ ਹੋ ਜਾਂਦੇ ਨੇ। ਕੁੱਝ ਸਮਾਂ ਪਹਿਲਾਂ ਸੰਤੋਖ ਸਿੰਘ ਸੁੱਖ ਨੇ ਸ਼ਹਿਨਾਜ਼ ਗਿੱਲ ਨਾਲ ਇੱਕ ਫੋਟੋ ਸ਼ੇਅਰ ਕੀਤੀ ਸੀ। ਇਸ ਫੋਟੋ ਦੇ ਜ਼ਰੀਏ ਉਨ੍ਹਾਂ ਨੇ ਆਪਣੀ ਬੇਟੀ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਇਸ ਦੇ ਨਾਲ ਹੀ, ਨਵੰਬਰ 2020 ਵਿੱਚ, ਉਨ੍ਹਾਂ ਨੇ ਕਸਮ ਖਾਧੀ ਸੀ ਕਿ ਉਹ ਸ਼ਹਿਨਾਜ਼ ਨਾਲ ਦੁਬਾਰਾ ਕਦੇ ਗੱਲ ਨਹੀਂ ਕਰੇਗਾ। ਇਸ ਦਾ ਕਾਰਨ ਸ਼ਹਿਨਾਜ਼ ਗਿੱਲ ਦਾ ਇੱਕ ਮਿਊਜ਼ਿਕ ਵੀਡੀਓ ਸ਼ੂਟ ਕਰਨ ਲਈ ਚੰਡੀਗੜ੍ਹ ਜਾਣਾ ਅਤੇ ਘਰ ਨਾ ਜਾਣਾ ਸੀ। ਉਦੋਂ ਸੰਤੋਖ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਸ਼ਹਿਨਾਜ਼ ਚੰਡੀਗੜ੍ਹ ‘ਚ ਹੈ। ਇਸ ਬਾਰੇ ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਰਾਹੀਂ ਹੀ ਪਤਾ ਲੱਗਾ ਹੈ। ਦੂਜੇ ਪਾਸੇ ਸਿਧਾਰਥ ਸ਼ੁਕਲਾ ਦੀ ਮੌਤ ‘ਤੇ ਸੰਤੋਖ ਸਿੰਘ ਸੁੱਖ ਨੇ ਉਨ੍ਹਾਂ ਨਾਲ ਖਿੱਚੀ ਗਈ ਫੋਟੋ ਸਾਂਝੀ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: