ਜਲੰਧਰ ਦੇ ਮਿੱਠਾ ਬਾਜ਼ਾਰ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਇੱਕ 22 ਸਾਲਾ ਕੁੜੀ ਦੀ ਬਾਥਰੂਮ ਗੀਜ਼ਰ ਵਿੱਚੋਂ ਗੈਸ ਲੀਕ ਹੋਣ ਕਾਰਨ ਮੌਤ ਹੋ ਗਈ। ਮ੍ਰਿਤਕ ਮੁਨਮੁਨ ਚਿਤਵਾਨ, ਸ਼ਿਵ ਸੈਨਾ ਦੇ ਉੱਤਰੀ ਭਾਰਤ ਮੁਖੀ ਦੀਪਕ ਕੰਬੋਜ ਦੀ ਧੀ ਸੀ।
ਦਰਦਨਾਕ ਪਹਿਲੂ ਇਹ ਹੈ ਕਿ ਮੁਨਮੁਨ ਦਾ ਜਨਮਦਿਨ ਨਵੇਂ ਸਾਲ ਵਾਲੇ ਦਿਨ ਸੀ ਅਤੇ ਘਰ ਵਿੱਚ ਤਿਆਰੀਆਂ ਚੱਲ ਰਹੀਆਂ ਸਨ, ਜੋ ਅਚਾਨਕ ਸੋਗ ਵਿੱਚ ਬਦਲ ਗਈਆਂ।
ਰਿਪੋਰਟਾਂ ਮੁਤਾਬਕ ਮੁਨਮੁਨ ਨਹਾਉਣ ਲਈ ਬਾਥਰੂਮ ਗਈ ਸੀ। ਗੀਜ਼ਰ ਪਾਈਪ ਵਿੱਚ ਤਕਨੀਕੀ ਨੁਕਸ ਕਾਰਨ ਗੈਸ ਲੀਕ ਹੋ ਗਈ। ਬਾਥਰੂਮ ਬੰਦ ਹੋਣ ਕਾਰਨ ਅੰਦਰ ਗੈਸ ਜਮ੍ਹਾਂ ਹੋ ਗਈ, ਜਿਸ ਕਾਰਨ ਮੁਨਮੁਨ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ ਅਤੇ ਉਹ ਬੇਹੋਸ਼ ਹੋ ਗਈ। ਜਦੋਂ ਉਹ ਕਾਫ਼ੀ ਦੇਰ ਤੱਕ ਬਾਹਰ ਨਹੀਂ ਆਈ, ਤਾਂ ਉਸ ਦੇ ਪਰਿਵਾਰ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਦਰਵਾਜ਼ਾ ਤੋੜਿਆ ਅਤੇ ਮੁਨਮੁਨ ਬੇਹੋਸ਼ ਪਈ ਮਿਲੀ। ਪਰਿਵਾਰ ਨੇ ਤੁਰੰਤ ਉਸ ਨੂੰ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਦਮ ਘੁੱਟਣ ਨਾਲ ਉਸ ਦੀ ਮੌਤ ਦਾ ਕਾਰਨ ਸੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੁਨਮੁਨ ਚੰਗੀ ਪੜ੍ਹੀ-ਲਿਖੀ, ਦੋਸਤਾਨਾ ਅਤੇ ਹੱਸਮੁੱਖ ਸੁਭਾਅ ਵਾਲੀ ਸੀ। ਉਸ ਦੀ ਅਚਾਨਕ ਮੌਤ ਨਾਲ ਨਾ ਸਿਰਫ਼ ਉਸ ਦੇ ਪਰਿਵਾਰ ‘ਚ ਸਗੋਂ ਪੂਰੇ ਇਲਾਕੇ ‘ਤੇ ਸੋਗ ਦੀ ਲਹਿਰ ਫੈਲ ਗਈ।
ਇਹ ਵੀ ਪੜ੍ਹੋ : HAPPY NEW YEAR ਮੈਸੇਜ ਕਰ ਦੇਵੇਗਾ ਮੋਬਾਈਲ ਹੈਕ, ਪੰਜਾਬ ਪੁਲਿਸ ਨੇ ਕੀਤਾ ਅਲਰਟ
ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੈ। ਪਿਤਾ ਦੀਪਕ ਕੰਬੋਜ ਨੇ ਦੱਸਿਆ ਕਿ ਨਵੇਂ ਸਾਲ ਵਾਲੇ ਦਿਨ ਉਨ੍ਹਾਂ ਦੀ ਧੀ ਦਾ ਜਨਮਦਿਨ ਸੀ, ਜਿਸ ਲਈ ਘਰ ਵਿੱਚ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸੱਦਾ ਦੇਣ ਦੀ ਯੋਜਨਾ ਸਸੀ, ਪਰ ਕੌਣ ਜਾਣਦਾ ਸੀ ਕਿ ਇਹ ਖੁਸ਼ੀ ਹਮੇਸ਼ਾ ਲਈ ਮਾਤਮ ਵਿਚ ਬਦਲ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























