shri muktsar sahib:ਕੋਵਿਡ-19 ਸੰਕਰਮਣ ਦੇ ਨਾਲ ਲਗਾਤਾਰ ਵੱਧ ਰਹੇ ਬਲੈਕ ਫੰਗਸ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।ਜਿਸ ਨੇ ਲੋਕਾਂ ਅਤੇ ਪ੍ਰਸ਼ਾਸਨ ਦੀ ਹੋਰ ਚਿੰਤਾ ਵਧਾ ਦਿੱਤੀ ਹੈ।ਦੱਸਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਬਲੈਕ ਫੰਗਸ ਦੇ ਦੋ ਮਾਮਲਿਆਂ ਨੂੰ ਤਸਦੀਕ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਸਿਵਿਲ ਸਰਜਨ ਡਾ. ਰੰਜੂ ਸਿੰਗਲਾ ਨੇ ਕਿਹਾ ਕਿ ਇਨ੍ਹਾਂ ‘ਚੋਂ ਗਿੱਦੜਬਾਹਾ ਦੇ ਨਿਵਾਸੀ ਦੀ ਬਲੈਕ ਫੰਗਸ ਨਾਲ ਮੌਤ ਹੋ ਗਈ ਹੈ।
ਜਦੋਂ ਕਿ ਦੂਜਾ ਵਿਅਕਤੀ ਭਲਾਈਆਨਾ ਦਾ ਨਿਵਾਸੀ ਜੋ ਇਲਾਜ ਅਧੀਨ ਹੈ।ਉਨਾਂ੍ਹ ਦਾ ਕਹਿਣਾ ਹੈ ਤੀਜੇ ਵਿਅਕਤੀ ਨੂੰ ਬਲੈਕ ਫੰਗਸ ਹੈ ਜਾਂ ਨਹੀਂ ਇਸਦੀ ਸਿਹਤ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਪੰਜਾਬ ਸਰਕਾਰ ਵੱਲੋਂ Black Fungus ਨੂੰ ਮਹਾਮਾਰੀ ਐਲਾਨ ਦਿੱਤਾ ਗਿਆ ਹੈ। ਇਸੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਹਨ।ਕੈਪਟਨ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਸਰਕਾਰੀ ਹਸਪਤਾਲਾਂ ਅਤੇ ਪੇਂਡੂ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਇਸ ਬੀਮਾਰੀ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਉਪਲਬਧ ਕਰਵਾਉਣ।
ਇਹ ਵੀ ਪੜੋ:ਮੋਗਾ ‘ਚ ‘ਬਲੈਕ ਫੰਗਸ’ ਦੀ ਦਸਤਕ ਨਾਲ ਫੈਲੀ ਦਹਿਸ਼ਤ, PGI ਰੈਫਰ ਕੀਤਾ ਮਰੀਜ਼
ਉਨ੍ਹਾਂ ਕਿਹਾ ਕਿ ਬਲੈਕ ਫੰਗਸ ਨਾਲ ਪੀੜਤ ਮਰੀਜ਼ਾਂ ਦੀ ਛੇਤੀ ਪਛਾਣ ਅਤੇ ਇਲਾਜ ਲਈ ਪੇਂਡੂ ਖੇਤਰਾਂ ਦੇ ਮੁਢਲੇ ਸਿਹਤ ਕੇਂਦਰਾਂ ਵਿੱਚ ਡਾਕਟਰ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ। ਮੁੱਖ ਮੰਤਰੀ ਨੇ ਡਾ. ਕੇ. ਕੇ. ਤਲਵਾੜ ਦੀ ਅਗਵਾਈ ਵਾਲੀ ਮਾਹਿਰ ਟੀਮ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਜੋ ਵਾਧੂ ਸਟੀਰੌਇਡ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸ ‘ਤੇ ਰੋਕ ਲਗਾਈ ਜਾਵੇ। ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਸਟੀਰੌਇਡ ਦੀ ਵਾਧੂ ਵਰਤੋਂ ਬਲੈਕ ਫੰਗਸ ਹੋਣ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।
ਆਂਡੇ, ਦੇਸੀ ਘਿਓ, ਚੋਰੀ ਅਤੇ ਸਬਜੀ ਨੂੰ ਲੱਤ ਮਾਰਨ ਦੇ ਵੀਡੀਓ ਵੇਖਣ ਵਾਲੇ ਇਹਨਾਂ ਪੁਲਿਸ ਨੂੰ ਵੀ ਦੇਖ ਲੈਣ