ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਹੁਣ ਉਸਦੇ ਹਮਸ਼ਕਲ ਮਨਜਿੰਦਰ ਸਿੰਘ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਮਨਜਿੰਦਰ ਨੂੰ ਇਹ ਧਮਕੀਆਂ ਵੱਖ-ਵੱਖ ਨੰਬਰਾਂ ਦੀਆਂ ਕਾਲਾਂ ਤੋਂ ਮਿਲ ਰਹੀਆਂ ਹਨ । ਇਸ ਸਬੰਧੀ ਮਨਜਿੰਦਰ ਨੇ ਦੱਸਿਆ ਕਿ ਉਸਨੂੰ ਵੱਖ-ਵੱਖ ਨੰਬਰਾਂ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਸ ਨੇ ਦੱਸਿਆ ਕਿ ਮੈਂ ਸਿੱਧੂ ਬਾਈ ਦੇ ਬਹੁਤ ਕਰੀਬ ਰਿਹਾ ਹਾਂ। ਮੈਂ ਬਿਲਕੁਲ ਉਨ੍ਹਾਂ ਵਰਗਾ ਦਿਖਦਾ ਹਾਂ। ਜੇਕਰ ਮੈਂ ਕਿਤੇ ਜਾਂਦਾ ਹਾਂ ਤਾਂ ਲੋਕ ਰਸਤੇ ਵਿੱਚ ਮੇਰੇ ਨਾਲ ਸੈਲਫੀਆਂ ਲੈਣਾ ਪਸੰਦ ਕਰਦੇ ਹਨ । ਉਨ੍ਹਾਂ ਦੱਸਿਆ ਕਿ ਇਨ੍ਹਾਂ ਧਮਕੀਆਂ ਬਾਰੇ ਉਸਨੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ।
ਇਸ ਤੋਂ ਅੱਗੇ ਮਨਜਿੰਦਰ ਨੇ ਕਿਹਾ ਕਿ ਸਿੱਧੂ ਦੀ ਮੌਤ ਤੋਂ ਬਾਅਦ ਉਸਦੇ ਮਾਤਾ-ਪਿਤਾ ਬਹੁਤ ਟੁੱਟ ਗਏ ਹਨ। ਜਿਸ ਕਾਰਨ ਮੈਂ ਉਨ੍ਹਾਂ ਦੇ ਘਰ ਜਾਂਦਾ ਰਹਿੰਦਾ ਹਾਂ ਅਤੇ ਉਨ੍ਹਾਂ ਦੇ ਨਾਲ ਸਮਾਂ ਬਿਤਾਉਂਦਾ ਹਾਂ । ਉਸਨੇ ਕਿਹਾ ਕਿ ਕਾਤਲ ਭਾਵੇਂ ਮਿਊਜ਼ਿਕ ਇੰਡਸਟਰੀ ਨਾਲ ਹੀ ਜੁੜਿਆ ਹੋਇਆ ਹੈ ਪਰ ਉਸ ਨੂੰ ਸਲਾਖਾਂ ਪਿੱਛੇ ਜਰੂਰ ਜਾਣਾ ਚਾਹੀਦਾ ਹੈ ।
ਇਹ ਵੀ ਪੜ੍ਹੋ: ਨਿੱਕੂ ਨੇ ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਕਿਹਾ-‘ਭਟਕ ਗਿਆ ਸੀ, ਮੈਨੂੰ ਮੁਆਫ਼ ਕਰ ਦਿਓ’
ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਜਵਾਹਰਕੇ ਪਿੰਡ ਵਿੱਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਗਾਇਕ ਦੀ ਮੌਤ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਵੱਲੋਂ ਲਈ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: