ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵਰਤੇ ਹਥਿਆਰਾਂ ਦੀ ਫੋਰੈਂਸਿਕ ਜਾਂਚ ਰਿਪੋਰਟ ਆ ਗਈ ਹੈ। ਮੂਸੇਵਾਲਾ ਦੇ ਕਤਲ ਵਿੱਚ AK 47 ਤੋਂ ਇਲਾਵਾ 30 ਬੋਰ ਅਤੇ 9 MM ਪਿਸਤੌਲ ਦੀ ਵਰਤੋਂ ਹੋਈ। ਇਹ ਖੁਲਾਸਾ ਮੂਸੇਵਾਲਾ ਦੇ ਸਰੀਰ ਅਤੇ ਵਾਰਦਾਤ ਦੀ ਜਗ੍ਹਾ ਤੋਂ ਮਿਲੀਆਂ ਗੋਲੀਆਂ ਦੀ ਜਾਂਚ ਵਿੱਚ ਹੋਇਆ ਹੈ। ਹਾਲਾਂਕਿ ਪੁਲਿਸ ਹਾਲੇ ਤੱਕ ਕਤਲ ਵਿੱਚ ਵਰਤੇ ਗਏ ਹਥਿਆਰ ਰਿਕਵਰ ਨਹੀਂ ਸਕੀ ਹੈ। ਕਤਲ ਮਗਰੋਂ ਹਰਿਆਣਾ ਤੋਂ ਕੋਈ ਵਿਅਕਤੀ ਸ਼ਾਰਪ ਸ਼ੂਟਰਾਂ ਦੇ ਇਹ ਹਥਿਆਰ ਲੈ ਕੇ ਭੱਜ ਗਿਆ ਸੀ।
ਫੋਰੈਂਸਿਕ ਜਾਂਚ ਤੋਂ ਬਾਅਦ ਪੁਲਿਸ ਨੇ ਖੁਲਾਸਾ ਕੀਤਾ ਕਿ 7 ਗੋਲੀਆਂ ਸਿੱਧਾ ਮੂਸੇਵਾਲਾ ਨੂੰ ਜਾ ਕੇ ਲੱਗੀਆਂ ਸੀ। ਇਨ੍ਹਾਂ ਵਿੱਚੋਂ 1 ਪੂਰੀ ਅਤੇ 1 ਅੱਧੀ ਬੁਲੇਟ ਮੂਸੇਵਾਲਾ ਦੇ ਸਰੀਰ ਵਿੱਚੋਂ ਮਿਲੀ ਹੈ। ਮੂਸੇਵਾਲਾ ਜਿਸ ਥਾਰ ਤੋਂ ਜਾ ਰਹੇ ਸੀ, ਉਸ ‘ਤੇ ਕੁੱਲ 25 ਗੋਲੀਆਂ ਲੱਗੀਆਂ। ਹਾਲਾਂਕਿ ਕੁਝ ਫਾਇਰ ਆਸਪਾਸ ਦੀਆਂ ਕੰਧਾਂ, ਘਰਾਂ ਤੇ ਖੇਤਾਂ ਵਿੱਚ ਵੀ ਮਿਲੇ ਹਨ।
ਇਹ ਵੀ ਪੜ੍ਹੋ: SC ਸਕਾਲਰਸ਼ਿਪ ਘਪਲਾ, ਵੱਡੇ ਐਕਸ਼ਨ ਦੀ ਤਿਆਰੀ ‘ਚ ਮਾਨ ਸਰਕਾਰ, ਧਰਮਸੋਤ ‘ਤੇ ਕਸੇਗਾ ਸ਼ਿਕੰਜਾ
ਦੱਸ ਦੇਈਏ ਕਿ ਮੂਸੇਵਾਲਾ ਦੇ ਕਤਲ ਵਿੱਚ 6 ਸ਼ਾਰਪ ਸ਼ੂਟਰ ਸ਼ਾਮਿਲ ਸਨ। ਜਿਨ੍ਹਾਂ ਵਿੱਚ ਪ੍ਰਿਅਵਰਤ ਫੌਜੀ, ਕਸ਼ਿਸ਼, ਅੰਕਿਤ ਸੇਰਸਾ, ਜਗਰੂਪ ਰੂਪਾ, ਮਨਪ੍ਰੀਤ ਮੰਨੂ ਕੁੱਸਾ ਅਤੇ ਦੀਪਕ ਮੁੰਡੀ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਇਸ ਕੇਸ ਵਿਚ ਪਹਿਲਾਂ ਹੀ ਪ੍ਰਿਆਵਰਤ ਫੌਜੀ, ਕਸ਼ਿਸ਼, ਅੰਕਿਤ ਤੇ ਸਚਿਨ ਭਿਵਾਨੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰੇਨੇਡ ਲਾਂਚਰ ਦੇ ਨਾਲ 8 ਗ੍ਰੇਨੇਡ, 9 ਇਲੈਕਟ੍ਰਿਕ ਡੈਟੋਨੇਟਰਜ਼, ਇੱਕ ਅਸਾਲਟ ਰਾਈਫਲ ਤੇ 20 ਕਾਰਤੂਸ ਵੀ ਬਰਾਮਦ ਕੀਤੇ ਸਨ । ਇਸ ਤੋਂ ਇਲਾਵਾ ਤਿੰਨ ਅਤਿ-ਆਧੁਨਿਕ ਪਿਸਤੌਲ ਵੀ ਮਿਲੇ ਸਨ ।
ਵੀਡੀਓ ਲਈ ਕਲਿੱਕ ਕਰੋ -: