ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕੇਸ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਪੰਜਾਬ ਪੁਲਿਸ ਦੀ SIT ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਸ ਦੀ ਬੁਲੇਟ ਪਰੂਫ਼ ਗੱਡੀ ਦੀ ਵੀ ਰੇਕੀ ਕੀਤੀ ਗਈ ਸੀ । ਸ਼ੂਟਰਾਂ ਨੇ ਜਲੰਧਰ ਜਾ ਕੇ ਇਹ ਪਤਾ ਲਗਾਇਆ ਕਿ ਸਿੱਧੂ ਮੂਸੇਵਾਲਾ ਦੀ ਕਾਰ ਦੇ ਸ਼ੀਸ਼ੇ ਕਿੰਨੇ MM ਦੇ ਹਨ ਤੇ ਉਸ ਦੀ ਬੁਲੇਟਪਰੂਫ ਕਾਰ ਦੇ ਪਿਛਲੇ ਪਾਸੇ ਬਾਕਸ ਹੈ ਜਾਂ ਨਹੀਂ।
ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਗੱਡੀ ਜਲੰਧਰ ਵਿੱਚ ਤਿਆਰ ਕੀਤੀ ਗਈ ਸੀ। ਪੰਜਾਬ ਪੁਲਿਸ ਦੇ ਨਾਲ-ਨਾਲ ਦਿੱਲੀ ਪੁਲਿਸ ਦੀ ਜਾਂਚ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ। ਜਾਂਚ ਵਿੱਚ ਪਹਿਲਾਂ ਹੀ ਸਪੱਸ਼ਟ ਹੋ ਗਿਆ ਸੀ ਕਿ ਜਨਵਰੀ ਵਿੱਚ ਸ਼ੂਟਰ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਗਏ ਸਨ ਪਰ ਜਦੋਂ ਉਨ੍ਹਾਂ ਦੇਖਿਆ ਕਿ ਮੂਸੇਵਾਲਾ ਦੇ ਨਾਲ 8 ਸੁਰੱਖਿਆ ਗਾਰਡ ਸਨ ਅਤੇ ਉਨ੍ਹਾਂ ਸਾਰਿਆਂ ਕੋਲ AK-47 ਸੀ ਤਾਂ ਸ਼ੂਟਰਾਂ ਨੇ ਆਪਣਾ ਪਲਾਨ ਬਦਲ ਲਿਆ।
ਇਹ ਵੀ ਪੜ੍ਹੋ: CM ਮਾਨ ਬੋਲੇ- ‘ਲੀਡਰਾਂ-ਸਰਕਾਰਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ, ਇੱਕ-ਇੱਕ ਪੈਸੇ ਦਾ ਹਿਸਾਬ ਲਵਾਂਗੇ’
ਸੂਤਰਾਂ ਮੁਤਾਬਕ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ਼ੂਟਰਾਂ ਵੱਲੋਂ ਇਨ੍ਹਾਂ ਸਭ ਗੱਲਾਂ ਦਾ ਪਤਾ ਲਗਾਇਆ ਸੀ ਕਿ ਕਿ ਮੂਸੇਵਾਲਾ ਕਿਸ ਬੁਲੇਟਪਰੂਫ ਗੱਡੀ ਵਿੱਚ ਜਾਂਦਾ ਹੈ ਤੇ ਇਹ ਗੱਡੀ ਕਿੱਥੇ ਤਿਆਰ ਕੀਤੀ ਗਈ ਸੀ। ਉਸ ਦੇ ਨਾਲ ਕੌਣ ਰਹਿੰਦਾ ਹੈ? ਉਸ ਕੋਲ ਕਿਹੜੇ ਹਥਿਆਰ ਹਨ?
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਬੀਤੇ ਦਿਨ ਵੀ ਇੱਕ ਵੱਡਾ ਖੁਲਾਸਾ ਹੋਇਆ ਸੀ, ਜਿਸ ਵਿੱਚ ਪੰਜਾਬ ਪੁਲਿਸ ਸ਼ਾਰਪ ਸ਼ੂਟਰਾਂ ਕੋਲ ਰਸੀਦ ਰਾਹੀਂ ਪਹੁੰਚੀ । ਇਹ ਰਸੀਦ ਹਰਿਆਣਾ ਦੇ ਪੈਟਰੋਲ ਪੰਪ ਦੀ ਸੀ। ਜੋ ਪੁਲਿਸ ਨੂੰ ਸ਼ਾਰਪ ਸ਼ੂਟਰਾਂ ਵੱਲੋਂ ਛੱਡੀ ਗਈ ਬੋਲੈਰੋ ਵਿੱਚੋਂ ਮਿਲੀ ਸੀ । ਪੁਲਿਸ ਨੇ ਪੈਟਰੋਲ ਪੰਪ ‘ਤੇ ਪਹੁੰਚ ਕੇ ਉਥੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਸੀ । ਜਿਸ ਵਿੱਚ ਪੁਲਿਸ ਨੂੰ 2 ਸ਼ਾਰਪ ਸ਼ੂਟਰ ਨਜ਼ਰ ਆਏ । ਇਸ ਰਸੀਦ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ । ਮੂਸੇਵਾਲਾ ਕਤਲੇਆਮ ਦਾ ਕੇਂਦਰ ਪੰਜਾਬ ਦੇ ਨਾਲ-ਨਾਲ ਹਰਿਆਣਾ ਵੱਲ ਸੀ। ਜਿਸ ਤੋਂ ਬਾਅਦ ਕੁਝ ਸ਼ੱਕੀ ਵਿਅਕਤੀਆਂ ਨੂੰ ਉਥੋਂ ਚੁੱਕ ਲਿਆ ਗਿਆ। ਪੁੱਛਗਿੱਛ ਤੋਂ ਬਾਅਦ ਬੋਲੈਰੋ ਦੇਣ ਵਾਲੇ ਪਵਨ ਬਿਸ਼ਨੋਈ ਅਤੇ ਨਸੀਬ ਖਾਨ ਨੂੰ ਫੜ ਲਿਆ ਗਿਆ। ਇਸ ਮਾਮਲੇ ਵਿੱਚ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -: