ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਰਿਵਾਰ ਅਤੇ ਫੈਨਜ਼ ਵਿੱਚ ਮਾਤਮ ਪਸਰ ਗਿਆ ਸੀ ਪਰ ਕਾਤਲ ਜਸ਼ਨ ਮਨਾਉਂਦੇ ਰਹੇ। ਪੁਲਿਸ ਤੋਂ ਬੇਖੌਫ ਕਾਤਲ ਗੁਜਰਾਤ ਦੇ ਮੁੰਦਰਾ ਪੋਰਟ ਪਹੁੰਚੇ। ਇੱਥੇ ਸਮੁੰਦਰ ਕਿਨਾਰੇ ਉਨ੍ਹਾਂ ਨੇ ਜਸ਼ਨ ਮਨਾਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਫੋਟੋ ਸ਼ੂਟ ਵੀ ਕਰਵਾਇਆ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਇਸ ਸਬੰਧੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਅੰਕਿਤ, ਦੀਪਕ ਮੁੰਡੀ, ਸਚਿਨ ਭਿਵਾਨੀ, ਪ੍ਰਿਅਵਰਤ ਫੌਜੀ, ਕਪਿਲ ਪੰਡਿਤ ਅਤੇ ਕਸ਼ਿਸ਼ ਉਰਫ ਕੁਲਦੀਪ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿੱਚੋਂ ਦੀਪਕ ਮੁੰਡੀ ਹਾਲੇ ਤੱਕ ਫਰਾਰ ਹੈ। ਇਸ ਤੋਂ ਪਹਿਲਾਂ ਵੀ ਇਨ੍ਹਾਂ ਕਾਤਲਾਂ ਨੇ ਮੂਸੇਵਾਲਾ ਦੇ ਕਤਲ ਦੇ ਬਾਅਦ ਕਾਰ ਵਿੱਚ ਪੰਜਾਬੀ ਗੀਤ ‘ਤੇ ਜਸ਼ਨ ਮਨਾਇਆ ਸੀ। ਜਿਸਦੀ ਵੀਡੀਓ ਵੀ ਸ਼ੂਟਰ ਅੰਕਿਤ ਸੇਰਸਾ ਦੇ ਮੋਬਾਇਲ ਤੋਂ ਮਿਲੀ ਸੀ।
ਇਹ ਵੀ ਪੜ੍ਹੋ: ਨਿੱਕੂ ਨੇ ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਕਿਹਾ-‘ਭਟਕ ਗਿਆ ਸੀ, ਮੈਨੂੰ ਮੁਆਫ਼ ਕਰ ਦਿਓ’
ਜ਼ਿਕਰਯੋਗ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ 5 ਰਾਜਾਂ ਦੀ ਪੁਲਿਸ ਕਾਤਲਾਂ ਦੇ ਪਿੱਛੇ ਲੱਗੀ ਹੋਈ ਸੀ। ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ ਅਤੇ ਦਿੱਲੀ ਪੁਲਿਸ ਇਨ੍ਹਾਂ ਨੂੰ ਫੜ੍ਹਨ ਲਈ ਰੇਡ ਕਰ ਰਹੀ ਸੀ। ਇਸਦੇ ਬਾਵਜੂਦ ਇਹ 5 ਗੁਜਰਾਤ ਦੇ ਮੁੰਦਰਾ ਪੋਰਟ ‘ਤੇ ਜਸ਼ਨ ਮਨਾ ਰਹੇ ਸਨ।
ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਆਪਣੀ ਚਾਰਜਸ਼ੀਟ ਵਿੱਚ ਮੂਸੇਵਾਲਾ ਦੇ ਕਤਲ ਨੂੰ ਲਾਰੈਂਸ ਅਤੇ ਬੰਬੀਹਾ ਗੈਂਗ ਵਿਚਾਲੇ ਦੀ ਗੈਂਗਵਾਰ ਦਾ ਨਤੀਜਾ ਦੱਸਿਆ ਹੈ। ਪੁਲਿਸ ਨੇ ਮਾਨਸਾ ਕੋਰਟ ਵਿੱਚ 24 ਕਾਤਲਾਂ ਦੇ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਜਿਸ ਵਿੱਚ 166 ਗਵਾਹ ਬਣਾਏ ਗਏ ਹਨ। ਹਾਲਾਂਕਿ ਦੀਪਕ ਮੁੰਡੀ ਬਾਰੇ ਪੁਲਸ ਕੋਲ ਕੋਈ ਜਾਣਕਾਰੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: