signs light rain due western disturbances: ਸ਼ਹਿਰ ‘ਚ ਵੈਸਟਰਨ ਡਿਸਟਰਬੈਂਸ ਦੇ ਚੱਲਦਿਆਂ ਐਤਵਾਰ ਅਤੇ ਸੋਮਵਾਰ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਅਨੁਸਾਰ ਜੰਮੂ-ਕਸ਼ਮੀਰ ਦੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ।ਜਿਸ ਨਾਲ ਪਹਾੜੀ ਇਲਾਕਿਆਂ ‘ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ‘ਚ ਬਾਰਿਸ਼ ਹੋ ਸਕਦੀ ਹੈ।ਬਾਰਿਸ਼ ਤੋਂ ਬਾਅਦ ਮੈਦਾਨੀ ਇਲਾਕਿਆਂ ‘ਚ
ਠੰਡ ਵੱਧ ਜਾਵੇਗੀ।ਸ਼ਹਿਰ ‘ਚ ਪਿਛਲੇ ਕੁਝ ਦਿਨਾਂ ਤੋਂ ਬੱਦਲ ਛਾਏ ਹੋਏ ਸਨ।ਸ਼ਹਿਰ ‘ਚ ਕਰੀਬ ਢਾਈ ਮਹੀਨੇ ਪਹਿਲਾਂ ਬਾਰਿਸ਼ ਹੋਈ ਸੀ, ਉਸ ਤੋਂ ਬਾਅਦ ਠੰਡ ਦਾ ਮੌਸਮ ਸ਼ੁਰੂ ਹੋਣ ਤੋਂ ਬਾਅਦ ਬਾਰਿਸ਼ ਨਹੀਂ ਹੋਈ ਸੀ।ਸ਼ਹਿਰ ‘ਚ ਇਸ ਸਮੇਂ ਦਿਨ ਦਾ ਤਾਪਮਾਨ 28 ਡਿਗਰੀ ਸੈਲਸੀਅਸ ਦੇ ਆਸਪਾਸ ਦਰਜ ਕੀਤਾ ਜਾ ਰਿਹਾ ਹੈ।ਬਾਰਿਸ਼ ਦੇ ਹੋਣ ਨਾਲ ਇਸ ਤਾਪਮਾਨ ‘ਚ ਗਿਰਾਵਟ ਆ ਜਾਵੇਗੀ।
ਇਹ ਵੀ ਦੇਖੋ: