ਲੁਧਿਆਣਾ -ਵਿਧਾਨ ਸਭਾ ਹਲਕਾ ਉੱਤਰੀ ਦੇ ਵਿੱਚ ਹਲਕਾ ਇੰਚਾਰਜ ਆਰਡੀ ਸ਼ਰਮਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਚਾਂਦਨੀ ਚੌਂਕ ਵਿਖੇ ਇੱਕ ਵੱਡਾ ਚੋਣ ਜਲਸਾ ਕਰਵਾਇਆ ਗਿਆ। ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਆਰਡੀ ਸ਼ਰਮਾ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਸਾਡੇ ਲਈ ਇਹ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੈ ਐਸੇ ਨੇਕ ਤੇ ਇਮਾਨਦਾਰ ਉਮੀਦਵਾਰ ਪਾਰਟੀ ਨੇ ਸਾਨੂੰ ਦਿੱਤੇ ਹਨ। ਉਹਨਾਂ ਕਿਹਾ ਕਿ ਜਿੱਥੇ ਇਹਨਾਂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਹਲਕੇ ਦਾ ਰਿਕਾਰਡ ਤੋੜ ਕਾਸ ਕਰਵਾਇਆ ਅਤੇ ਹਰ ਸਮੇਂ ਹਲਕਾ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਰਹੇ ਉਸੇ ਤਰ੍ਹਾਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਪਾਈ ਤੁਹਾਡੀ ਇੱਕ ਇੱਕ ਵੋਟ ਪਾਰਲੀਮੈਂਟ ਦੇ ਵਿੱਚ ਤੁਹਾਡੇ ਹੱਕਾਂ ਲਈ ਗੂੰਜੇਗੀ।
ਇਹ ਵੀ ਪੜ੍ਹੋ : ਵੀਜ਼ਾ ਨਾ ਲੱਗਣ ‘ਤੇ ਸ਼ਖਸ ਨੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦੀ ਕਾਰ ਨੂੰ ਲਾਈ ਅੱ/ਗ, ਮੁਲਜ਼ਮ ਗ੍ਰਿਫਤਾਰ
ਇਸ ਦੌਰਾਨ ਢਿੱਲੋ ਨੇ ਵੀ ਕਿਹਾ ਕਿ ਬਦਲਾਵ ਦੇ ਲਾਰੇ ਵਿੱਚ ਆ ਕੇ ਅਸੀਂ ਆਪਣੇ ਪੰਜ ਸਾਲ ਖਰਾਬ ਕਰ ਲਏ ਤੇ ਤੇ ਇਹਨਾਂ ਨੇ ਸਾਨੂੰ 25 ਸਾਲ ਪਿੱਛੇ ਧੱਕ ਦੇਣਾ ਹੈ। ਜਦਕਿ ਹਾਲੇ ਵੀ ਵੇਲਾ ਹੈ ਕਿ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀ ਜਾ ਰਹੀ ਲੜਾਈ ਦੇ ਵਿੱਚ ਅਸੀਂ ਸਾਰੇ ਆਪਣਾ ਯੋਗਦਾਨ ਪਾਈਏ ਅਤੇ ਪੰਜਾਬ ਨੂੰ ਮੁੜ ਤੋਂ ਤਰੱਕੀ ਦੀਆਂ ਲੀਹਾਂ ਵੱਲ ਲੈ ਕੇ ਜਾਈਏ।
ਵੀਡੀਓ ਲਈ ਕਲਿੱਕ ਕਰੋ -: