ਪੰਜਾਬ ਦਾ ਜਲੰਧਰ ਸ਼ਹਿਰ ਲੁਟੇਰਿਆਂ ਅਤੇ ਸਨੈਚਰਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਸ਼ਹਿਰ ਵਿੱਚ ਸਨੈਚਿੰਗ ਆਮ ਹੋ ਗਈ ਹੈ। ਮਕਸੂਦਾਂ ਵਿੱਚ ਵੀ ਲੋਕਾਂ ਨੇ ਅਜਿਹਾ ਹੀ ਇੱਕ ਲੁਟੇਰਾ ਫੜਿਆ ਜੋ ਫ਼ੋਨ ਸੁਣਨ ਵਾਲੇ ਨੌਜਵਾਨ ਦੇ ਹੱਥੋਂ ਫ਼ੋਨ ਖੋਹ ਕੇ ਫ਼ਰਾਰ ਹੋ ਗਿਆ ਸੀ ਪਰ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਰਾਹਗੀਰ ਦੀ ਮਦਦ ਨਾਲ ਲੁਟੇਰੇ ਦਾ ਪਿੱਛਾ ਕਰਕੇ ਉਸਨੂੰ ਦਬੋਚ ਲਿਆ।
ਫੜੇ ਗਏ ਸਨੈਚਰ ਨੇ ਆਪਣਾ ਨਾਮ ਭਗਤ ਸਿੰਘ ਵਾਸੀ ਗੁਰੂ ਨਾਨਕ ਨਗਰ ਦੱਸਿਆ। ਲੁਟੇਰੇ ਕੋਲੋਂ ਜਿੱਥੇ ਮੋਬਾਈਲ ਦਾ ਸਿਮ ਕਾਰਡ ਮਿਲਿਆ, ਉੱਥੇ ਹੀ ਉਸ ਕੋਲੋਂ ਨਸ਼ੀਲੇ ਟੀਕੇ ਵੀ ਬਰਾਮਦ ਹੋਏ। ਹਾਲਾਂਕਿ ਲੁਟੇਰਾ ਕਹਿ ਰਿਹਾ ਸੀ ਕਿ ਇਹ ਟੀਕਾ ਇਨਸੁਲਿਨ ਦਾ ਹੈ ਅਤੇ ਉਹ ਇਸ ਨੂੰ ਆਪਣੀ ਨਾਨੀ ਲਈ ਲੈ ਰਿਹਾ ਸੀ। ਉਨ੍ਹਾਂ ਨੂੰ ਸ਼ੂਗਰ ਹੈ। ਇਸ ਲੁਟੇਰੇ ਨੂੰ ਫੜਨ ਵਾਲੇ ਨੌਜਵਾਨ ਨੇ ਦੱਸਿਆ ਕਿ ਉਹ ਪੈਦਲ ਜਾ ਰਿਹਾ ਸੀ ਤਾਂ ਉਸ ਨੂੰ ਫੋਨ ਆਇਆ। ਉਸ ਨੇ ਜੇਬ ਵਿੱਚੋਂ ਫ਼ੋਨ ਕੱਢਿਆ ਤੇ ਸੁਣਦਾ ਹੀ ਗਿਆ। ਇਸ ਦੌਰਾਨ ਲੁਟੇਰਾ ਮੋਟਰਸਾਈਕਲ ਤੇ ਆਇਆ ਅਤੇ ਉਸ ਦੇ ਹੱਥੋਂ ਫੋਨ ਖੋਹ ਕੇ ਫ਼ਰਾਰ ਹੋ ਗਿਆ। ਉਸ ਨੇ ਉਥੇ ਰੌਲਾ ਵੀ ਪਾਇਆ। ਇਸ ਦੌਰਾਨ ਉਸ ਨੇ ਮੋਟਰਸਾਈਕਲ ਸਵਾਰ ਵਿਅਕਤੀ ਤੋਂ ਮਦਦ ਮੰਗੀ। ਫਿਰ ਉਸ ਨੇ ਲੁਟੇਰੇ ਦਾ ਪਿੱਛਾ ਕਰਕੇ ਉਸ ਨੂੰ ਫੜ ਲਿਆ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਲੁਟੇਰੇ ਨੇ ਜਿਸ ਮੋਟਰਸਾਈਕਲ ‘ਤੇ ਸਵਾਰ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਉਹ ਵੀ ਚੋਰੀ ਦਾ ਸੀ। ਜਦੋਂ ਲੋਕਾਂ ਨੇ ਚੋਰ ਤੋਂ ਪੁੱਛਿਆ ਕਿ ਮੋਟਰਸਾਈਕਲ ਉਸ ਦਾ ਹੈ ਤਾਂ ਉਹ ਕਹਿਣ ਲੱਗੇ ਕਿ ਇਹ ਉਸ ਦਾ ਹੈ ਪਰ ਜਦੋਂ ਉਨ੍ਹਾਂ ਮੋਟਰਸਾਈਕਲ ਦੇ ਕਾਗਜ਼ਾਤ ਚੈੱਕ ਕੀਤੇ ਤਾਂ ਇਹ ਕਿਸੇ ਜ਼ੈਲ ਸਿੰਘ ਦੇ ਨਾਂ ਦਾ ਸੀ। ਇਸ ਦੌਰਾਨ ਮੌਕੇ ’ਤੇ ਪੁੱਜੇ ਕੁਝ ਹੋਰ ਵਿਅਕਤੀਆਂ ਨੇ ਦੱਸਿਆ ਕਿ ਫੜੇ ਗਏ ਸਨੈਚਰ ਨੇ ਪਹਿਲਾਂ ਵੀ ਇੱਕ ਲੜਕੀ ਦਾ ਮੋਬਾਈਲ ਖੋਹਿਆ ਸੀ। ਲੋਕ ਕਹਿ ਰਹੇ ਸਨ ਕਿ ਉਨ੍ਹਾਂ ਦਾ ਕੋਈ ਗਰੋਹ ਹੈ। ਕਦੇ ਬਾਈਕ ਤੇ ਕਦੇ ਸਕੂਟੀ ‘ਤੇ ਆ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਸ ਦੌਰਾਨ ਜਦੋਂ ਲੋਕਾਂ ਨੇ ਉਸ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦਾ ਰਿਹਾ ਹੈ ਅਤੇ ਇਕ ਵਾਰ ਜੇਲ੍ਹ ਵੀ ਜਾ ਚੁੱਕਾ ਹੈ। ਉਧਰ, ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਫੜੇ ਗਏ ਲੁਟੇਰੇ ਨੂੰ ਥਾਣਾ ਡਵੀਜ਼ਨ ਨੰਬਰ ਇੱਕ ਵਿੱਚ ਪਹੁੰਚਾਇਆ।