sonia gandhi calls amarinder singh navjot singh sidhu: CM ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਕਈ ਪਿਛਲੇ ਕਈ ਸਮੇਂ ਤੋਂ ਕਲੇਸ਼ ਜਾਰੀ ਹੈ।ਜ਼ਿਕਰਯੋਗ ਹੈ ਕਿ 2022 ‘ਚ ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ‘ਚ ਜਾਰੀ ਕਲੇਸ਼ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਕਈ ਹੋਰ ਨੇਤਾਵਾਂ ਵਿਚਾਲੇ ਚੱਲ ਰਹੇ ਘਮਾਸਾਨ ਯੁੱਧ ਨੂੰ ਖਤਮ ਕਰਨ ਲਈ ਇੱਕ ਮੀਟਿੰਗ ਸੱਦੀ ਹੈ।
ਦੱਸਣਯੋਗ ਹੈ ਕਿ ਇਸ ਬੈਠਕ ‘ਚ ਪਾਰਟੀ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਸਾਰੇ ਨੇਤਾਵਾਂ ਨਾਲ ਸਿੱਧੀ ਗੱਲਬਾਤ ਕਰੇਗੀ ਅਤੇ ਪੰਜਾਬ ਦੇ ਵੱਡੇ ਨੇਤਾਵਾਂ ਵਿਚਾਲੇ ਚੱਲ ਰਹੇ ਕਲੇਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗੀ।ਦੱਸ ਦੇਈਏ ਕਿ ਇਹ ਮੀਟਿੰਗ 20 ਜੂਨ ਨੂੰ ਦਿੱਲੀ ‘ਚ ਸੱਦੀ ਗਈ ਹੈ।ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਜਿਸ ਤਰ੍ਹਾਂ ਪੰਜਾਬ ਕਾਂਗਰਸ ਵਿਚਾਲੇ ਅਟਕਲਾਂ ਪਈਆਂ ਹੋਈਆਂ ਹਨ, ਇਸਦਾ ਸਿੱਧਾ ਸਿੱਧਾ ਪ੍ਰਭਾਵ ਚੋਣਾਂ ‘ਤੇ ਵੀ ਦਿਖਾਈ ਦੇ ਰਿਹਾ ਹੈ।
ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਇਹ ਗੱਲ ਸਾਫ ਕਰ ਚੁੱਕੇ ਹਨ ਕਿ ਜੇਕਰ ਉਹ ਆਪਣੇ ਅਹੁਦੇ ‘ਤੇ ਪਰਤ ਜਾਂਦੇ ਹਨ ਤਾਂ ਵੀ ਉਹ ਕੈਪਟਨ ਨਾਲ ਕੰਮ ਕਰਨਾ ਪਸੰਦ ਨਹੀਂ ਕਰਨਗੇ।ਉਨਾਂ੍ਹ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ‘ਚ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਬਾਕੀ ਰਹਿ ਗਿਆ ਹੈ ਅਤੇ ਹੁਣ ਤੱਕ ਮੁੱਖ ਮੰਤਰੀ ਜਨਤਾ ਅਤੇ ਪਾਰਟੀ ਨੇਤਾਵਾਂ ਨਾਲ ਕੋਈ ਸਬੰਧ ਨਹੀਂ ਵੇਖਦੇ।
ਇਹ ਵੀ ਪੜੋ:ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਨਾਰਾਜ਼ ਕਿਸਾਨਾਂ ਨੇ ਘੇਰਿਆ ਮਨੀਸ਼ ਤਿਵਾਰੀ,ਕੀਤਾ ਵਿਰੋਧ ਪ੍ਰਦਰਸ਼ਨ
ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਨੇ ਦੋਵਾਂ ਨੇਤਾਵਾਂ ਸਣੇ ਕਈ ਹੋਰ ਵਿਧਾਇਕਾਂ ਨੂੰ ਦਿੱਲੀ ਸੱਦਿਆ ਹੈ ਤਾਂ ਜੋ ਪੰਜਾਬ ਕਾਂਗਰਸ ਨੇਤਾਵਾਂ ਵਿਚਾਲੇ ਚੱਲ ਰਹੇ ਕਲੇਸ਼ ਦਾ ਹੱਲ ਕੱਢਿਆ ਜਾਵੇ ਅਤੇ ਅਗਲੇ ਸਾਲ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀਆਂ ‘ਤੇ ਧਿਆਨ ਦਿੱਤਾ ਜਾਵੇ।
ਇਹ ਵੀ ਪੜੋ:ਮਿਲੋ ਕੁੜਤਾ-ਪਜ਼ਾਮਾ ਪਾ ਕੇ Auto ਚਲਾਉਣ ਵਾਲੀ ਸ਼ਿੰਦਰਪਾਲ ਕੌਰ ਨੂੰ, ਲੋਕਾਂ ਦੇ ਤਾਨਿਆਂ ਕਾਰਨ ਬਣਾਇਆ ਮਰਦਾਂ ਵਾਲਾ ਭੇਸ