ਬਾਲੀਵੁੱਡ ਸਟਾਰ ਸੋਨੂੰ ਸੂਦ ਦੀਆਂ ਰਾਜਨੀਤੀ ਵਿੱਚ ਆਉਣ ਦੀਆਂ ਅਟਕਲਾਂ ਵਿਚਾਲੇ ਅੱਜ ਮੋਗਾ ਵਿਖੇ ਉਨ੍ਹਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸੋਨੂੰ ਸੂਦ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਰਾਜਨੀਤੀ ਵਿੱਚ ਆਉਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਾਲੇ ਕਿਸੇ ਪਾਰਟੀ ਨਾਲ ਜੁੜਨ ਬਾਰੇ ਨਹੀਂ ਸੋਚਿਆ ਹੈ ਪਰ ਉਨ੍ਹਾਂ ਸਿਆਸਤ ਵਿੱਚ ਆਉਣ ਦੀ ਇੱਛਾ ਵੀ ਜ਼ਾਹਰ ਕੀਤੀ ਹੈ।
ਉਨ੍ਹਾਂ ਕਿਹਾ ਕਿ CM ਚੰਨੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋਵੇਂ ਵਧੀਆ ਹਨ। ਹਾਲਾਂਕਿ, ਸਮੇਂ ਨਾਲ ਜਿਹੜੀ ਪਾਰਟੀ ਵਧੀਆ ਲੱਗੇਗੀ ਉਸ ਵਿੱਚ ਜਾਣ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭੈਣ ਮਾਲਵਿਕਾ ਸਿਆਸਤ ਵਿੱਚ ਉਤਰੇਗੀ। ਮਾਲਵਿਕਾ ਦੇ ਮੋਗਾ ਤੋਂ ਚੋਣ ਲੜਨ ਦੇ ਸੰਕੇਤ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ ‘ਚ 11 ਇਲੈਕਟ੍ਰਿਕ ਬੱਸਾਂ ਦੀ ਐਂਟਰੀ, ਇਨ੍ਹਾਂ ਰੂਟਾਂ ‘ਤੇ ਪੱਟਣਗੀਆਂ ਧੂੜਾਂ
ਇਸ ਤੋਂ ਅੱਗੇ ਸੋਨੂੰ ਸੂਦ ਨੇ ਗਰੀਬ ਪਰਿਵਾਰਾਂ ਦੀ ਮਦਦ ਦਾ ਭਰੋਸਾ ਵੀ ਜਤਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡੇਂਗੂ ਬਹੁਤ ਜ਼ਿਆਦਾ ਫੈਲ ਗਿਆ ਹੈ। ਜਿਸਦੇ ਤਹਿਤ ਉਨ੍ਹਾਂ ਵੱਲੋਂ ਡੇਂਗੂ ਨਾਲ ਪ੍ਰਭਾਵਿਤ ਹਰ ਪਰਿਵਾਰ ਨੂੰ ਇਲਾਜ ਕਰਵਾਉਣ ਲਈ 5000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਅੱਗੇ ਉਨ੍ਹੇ ਨੇ ਡਾਇਲਸਿਸ ਵਾਲੇ ਮਰੀਜ਼ਾਂ ਲਈ ਵੀ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਜੇਕਰ ਕੋਈ ਡਾਇਲਸਿਸ ਦਾ ਇਲਾਜ ਕਰਵਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਦੇ ਸਾਰੇ ਇਲਾਜ ਮੋਗਾ ਵਿੱਚ ਹੀ ਕੀਤੇ ਜਾਣਗੇ। ਇਸਦੇ ਲਈ ਉਨ੍ਹਾਂ ਦੇ ਕਾਰਡ ਬਣਵਾਏ ਜਾਣਗੇ, ਜਿਸ ਦੇ ਨਾਲ ਉਨ੍ਹਾਂ ਦਾ ਇਹ ਇਲਾਜ ਮੁਫ਼ਤ ਹੋ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: